Corona in India: ਭਾਰਤ ਵਿੱਚ Coronavirus ਦਾ ਕਹਿਰ, ਹਿਮਾਚਲ ਪ੍ਰਦੇਸ਼ ਵਿੱਚ Corona 70 ਸਾਲਾਂ ਔਰਤ ਦੀ ਮੌਤ

70-years-women-dies-in-himachal-due-to-corona

Corona in India: ਹਿਮਾਚਲ ਪ੍ਰਦੇਸ਼ ‘ਚ ਖਤਰਨਾਕ Coronavirus ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸੂਬੇ ‘ਚ Coronavirus ਨਾਲ ਦੂਜੀ ਮੌਤ ਹੋ ਗਈ। ਮਿ੍ਰਤਕ ਮਹਿਲਾ ਨੇ ਚੰਡੀਗੜ੍ਹ ਦੇ ਪੀ.ਜੀ.ਆਈ. ‘ਚ ਦਮ ਤੋੜਿਆ। ਮਹਿਲਾ ਨੂੰ ਬਦੀ ‘ਚ ਇਕ ਪ੍ਰਾਈਵੇਟ ਹਸਪਤਾਲ ਤੋਂ 2 ਅਪ੍ਰੈਲ ਨੂੰ ਰੈਫਰ ਕੀਤਾ ਗਿਆ ਸੀ ਅਤੇ ਬਾਅਦ ‘ਚ ਪੀ. ਜੀ.ਆਈ ‘ਚ ਭਰਤੀ ਮਹਿਲਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 31 ਮਾਰਚ ਨੂੰ ਮਹਿਲਾ ਖਾਂਸੀ ਅਤੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹੀ ਹਸਪਤਾਲ ਪਹੁੰਚੀ ਸੀ।

ਇਹ ਵੀ ਪੜ੍ਹੋ: Corona in India: ਭਾਰਤ ਵਿੱਚ ਵੱਧ ਰਿਹੈ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ ਹੋਈ 2500 ਦੇ ਪਾਰ

ਇਹ ਵੀ ਦੱਸਿਆ ਜਾਂਦਾ ਹੈ ਕਿ ਮਹਿਲਾ ਬਦੀ ‘ਚ ਹੈਲਮੇਟ ਬਣਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਦੀ ਪਤਨੀ ਸੀ ਅਤੇ ਦਿੱਲੀ ਦੀ ਰਹਿਣ ਵਾਲੀ ਹੈ। ਸੋਲਨ ਦੇ ਡੀ.ਸੀ ਕੇ.ਸੀ. ਚਮਨ ਨੇ ਮਹਿਲਾ ਦੀ Coronavirus ਨਾਲ ਮੌਤ ਦੀ ਪੁਸ਼ਟੀ ਕੀਤੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ