ਮਹਾਰਾਸ਼ਟਰ ਦੀ ਰਤਨਾਗਿਰੀ ‘ਚ ਕੈਮੀਕਲ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ 4 ਮਜ਼ਦੂਰਾਂ ਦੀ ਮੌਤ

4-workers-killed-in-a-chemical-factory-explosion-in-Ratnagiri

ਮਹਾਰਾਸ਼ਟਰ ਦੇ ਇਕ ਕੈਮੀਕਲ ਫੈਕਟਰੀ ਵਿਚ ਧਮਾਕੇ ਹੋਣ ਦੀ ਖ਼ਬਰ ਮਿਲੀ ਹੈ। ਇਹ ਧਮਾਕਾ ਸ਼ਨੀਵਾਰ ਨੂੰ ਰਤਨਗਿਰੀ ਜ਼ਿਲ੍ਹੇ ਦੇ ਉਦਯੋਗਿਕ ਖੇਤਰ ਵਿਚ ਇਕ ਕੈਮੀਕਲ ਫੈਕਟਰੀ ਵਿਚ ਹੋਇਆ ਹੈ। ਇਸ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੈ।

ਅੱਗ ਲੱਗਣ ਦੇ ਕਾਰਨ ਹੋਏ ਧਮਾਕਿਆਂ ਤੋਂ ਬਾਅਦ ਫਾਇਰ ਵਿਭਾਗ ਦੇ ਕਰਮਚਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੇ ਫੈਕਟਰੀ ਦੇ ਅੰਦਰ ਫਸੇ ਲਗਭਗ 40 ਹੋਰ ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਕੈਮੀਕਲ ਫੈਕਟਰੀ ਦੀ ਇਕ ਯੂਨਿਟ ਦੇ ਅੰਦਰ ਅੱਜ ਸਵੇਰੇ 9 ਵਜੇ ਦੇ 2 ਵੱਡੇ ਧਮਾਕੇ ਹੋਏ। ਇਸ ਘਟਨਾ ਵਿਚ ਜ਼ਖਮੀ ਹੋਏ ਕਰਮਚਾਰੀਆਂ ਨੂੰ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਚਾਰ ਮ੍ਰਿਤਕ ਐਲਾਨੇ ਗਏ। ਇਕ ਹੋਰ ਮਜ਼ਦੂਰ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਮੁਢਲੀ ਜਾਂਚ ਦੇ ਅਨੁਸਾਰ ਫੈਕਟਰੀ ਵਿੱਚ ਇੱਕ ਬਾਇਲਰ ਬਹੁਤ ਜ਼ਿਆਦਾ ਗਰਮੀ ਕਾਰਨ ਫਟਿਆ। ਧਮਾਕਿਆਂ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕੇ ਜ਼ਖਮੀਆਂ ਦਾ ਇਲਾਜ ਕੀਤਾ ਚੱਲ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ