ਮੁੰਬਈ ‘ਚ ਡਿੱਗਿਆ ਪੁੱਲ, ਹਾਦਸੇ ‘ਚ 4 ਮੌਤਾਂ ਤੇ 34 ਜ਼ਖ਼ਮੀ

Mumbai bridge collapsed

ਮੁੰਬਈ ਸ਼ਹਿਰ ਦੇ ਛੱਤਰਪਤੀ ਸ਼ਿਵਾਜੀ ਟਰਮੀਨਲ ਇਲਾਕੇ ਵਿੱਚ ਸੜਕ ਪਾਰ ਕਰਨ ਵਾਲੇ ਪੈਦਲ ਯਾਤਰੀਆੰ ਲਈ ਬਣਾਇਆ ਪੁਲ ਡਿੱਗ ਗਿਆ ਹੈ। ਇਸ ਹਾਦਸੇ ਵਿੱਚ ਹੁਣ ਤਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 34 ਜਣੇ ਜ਼ਖ਼ਮੀ ਹਨ। ਜ਼ਖ਼ਮੀਆੰ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਇਨ੍ਹਾਂ ਵਿੱਚੋਂ ਪੰਜ ਹੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮ੍ਰਿਤਕਾਂ ਵਿੱਚ ਦੋ ਔਰਤਾਂ ਤੇ ਦੋ ਮਰਦ ਸ਼ਾਮਲ ਹਨ। ਇਸਤਰੀਆੰ ਦੀ ਸ਼ਨਾਖ਼ਤ ਰੰਜਨਾ ਅਤੇ ਅਪੂਰਵਾ ਵਜੋੰ ਹੋਈ ਹੈ, ਜਦਕਿ ਪੁਰਸ਼ਾਂ ਵਿੱਚ ਜਾਹਿਦ ਨਾਂਅ ਦਾ ਵਿਅਕਤੀ ਦੀ ਪਛਾਣ ਹੀ ਹੋਈ ਹੈ। ਦੁਰਘਟਨਾ ਮਗਰੋੰ ਰਾਹਤ ਕਾਰਜ ਟੀਮਾਂ ਮੌਕੇ ‘ਤੇ ਪਹੁੰਚ ਗਈਆੰ ਹਨ।

ਇਹ ਵੀ ਪੜ੍ਹੋ : ਰਾਜਧਾਨੀ ‘ਦਿੱਲੀ’ ਦੁਨੀਆ ਦਾ ਸਭ ਤੋਂ ਵਧ ਪ੍ਰਦੁਸ਼ਿਤ ਸ਼ਹਿਰ

ਸੀਐਸਟੀ ਰੇਲਵੇ ਸਟੇਸ਼ਨ ਲਾਗੇ ਬਣੇ ਇਸ ਫੁੱਟਬ੍ਰਿਜ ਦੇ ਨਿਰਮਾਣ ਨੂੰ ਕਾਫੀ ਸਮਾਂ ਹੋ ਗਿਆ ਸੀ। ਇਹ ਪਲੇਟਫਾਰਮ ਨੰਬਰ ਦੋ ਨੂੰ ਸੜਕ ਦੇ ਦੂਜੇ ਕੰਢੇ ਨਾਲ ਜੋੜਦਾ ਹੈ, ਜਿੱਥੇ ਹਸਪਤਾਲ ਹੈ। ਜਿਸ ਸਮੇੰ ਇਹ ਹਾਦਸਾ ਵਾਪਰਿਆ ਉਦੋੰ ਪੁਲ ‘ਤੇ ਤਕਰੀਬਨ 60 ਜਣੇ ਮੌਜੂਦ ਸਨ। ਪੁਲ ਦੇ ਡਿੱਗਣ ਨਾਲ ਸੜਕ ‘ਤੇ ਜਾ ਰਹੀਆੰ ਗੱਡੀਆੰ ਵੀ ਨੁਕਸਾਨੀਆੰ ਗਈਆੰ।

Source:AbpSanjha