3,43,144 ਨਵੇਂ ਕੋਵਿਡ-19 ਮਾਮਲੇ,ਪਿਛਲੇ 24 ਘੰਟਿਆਂ ਵਿੱਚ 4000 ਮੌਤਾਂ

3,43,144 new covid-19 cases

ਮਹਾਮਾਰੀ ਨਾਲ ਹਰ ਦਿਨ ਕਰੀਬ 4 ਹਜ਼ਾਰ ਲੋਕਾਂ ਦੀ ਮੌਤ ਹੋ ਰਹੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ, ਪਿਛਲੇ 24 ਘੰਟਿਆਂ ਵਿੱਚ  343,144 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

4000 ਸੰਕਰਮਿਤ ਲੋਕਾਂ ਦੀ ਜਾਨ ਚੱਲੇ ਗਈ। ਹਾਲਾਂਕਿ 3,44,776 ਲੋਕ ਕੋਰੋਨਾ ਤੋਂ ਠੀਕ ਵੀ ਹੋ ਚੁੱਕੇ ਹਨ।

ਦੇਸ਼ ਭਰ ਵਿਚ 17 ਕਰੋੜ 92 ਲੱਖ 98 ਹਜ਼ਾਰ 584 ਕੋਰੋਨਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 20 ਲੱਖ 27 ਹਜ਼ਾਰ 162 ਟੀਕੇ ਲਗਾਏ ਗਏ ਸੀ। ਇਸ ਦੇ ਨਾਲ ਹੀ, 31.13 ਕਰੋੜ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ, 18.75 ਲੱਖ ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਸਕਾਰਾਤਮਕ ਦਰ 18 ਪ੍ਰਤੀਸ਼ਤ ਤੋਂ ਵੱਧ ਹੈ।

ਕੋਰੋਨਾ ਦੀ ਮੌਤ ਦਰ 1.09 ਪ੍ਰਤੀਸ਼ਤ ਹੈ ਜਦੋਂ ਕਿ ਸਿਹਤਯਾਬੀ ਦੀ ਦਰ 83 ਪ੍ਰਤੀਸ਼ਤ ਤੋਂ ਵੱਧ ਹੈ। ਐਕਟਿਵ ਕੇਸ ਘੱਟ ਕੇ 16 ਫੀਸਦ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ