ਜੰਮੂ ਕਸ਼ਮੀਰ ‘ਚ ਹੋਟਲ ‘ਤੇ ਹਮਲਾ ਕਰਨ ਵਾਲੇ 3 ਅੱਤਵਾਦੀ ਕਾਬੂ

3-terrorists-who-attacked-on-hotel-in-Jammu-and-Kashmir

ਬੀਤੇ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਨੇ 48 ਘੰਟੇ ਦੇ ਅੰਦਰ ਕ੍ਰਿਸ਼ਣਾ ਢਾਬਾ ਹਮਲੇ ਵਿੱਚ ਸ਼ਾਮਿਲ 3 ਅੱਤਵਾਦੀਆਂ ਦੀ ਗ੍ਰਿਫਤਾਰੀ ਕਰ ਵੱਡੀ ਸਫਲਤਾ ਹਾਸਲ ਕੀਤੀ।

ਉਨ੍ਹਾਂ ਦੀ ਪਛਾਣ ਸੁਹੈਲ ਅਹਿਮਦ ਮੀਰ ਵਾਸੀ ਡੰਗਰਪੋਰਾ ਨੌਗਾਮ, ਓਵੈਸ ਮਨਜ਼ੂਰ ਸੋਫੀ ਵਾਸੀ ਡੰਗਰਪੋਰਾ ਅਤੇ ਵਲਾਇਤ ਅਜ਼ੀਜ਼ ਮੀਰ ਵਾਸੀ ਹਨੀਪੋਰਾ ਵੰਪੋਰਾ ਦੇ ਰੂਪ ਵਿੱਚ ਕੀਤੀ ਗਈ। ਇਹ ਜਾਣਕਾਰੀ ਜੰ‍ਮੂ ਕਸ਼‍ਮੀਰ ਪੁਲਸ ਨੇ ਦਿੱਤੀ।

ਆਈ.ਜੀ. ਨੇ ਜਾਣਕਾਰੀ ਦਿੱਤੀ ਕਿ ਲਸ਼ਕਰ ਦੇ ਇੱਕ ਅੱਤਵਾਦੀ ਨੇ ਇਹ ਹਮਲਾ ਉਦੋਂ ਕੀਤਾ ਜਦੋਂ ਪੁਲਸ ਦੇ ਜਵਾਨ ਇੱਕ ਦੁਕਾਨ ਦੇ ਬਾਹਰ ਖੜ੍ਹੇ ਸਨ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਤਲਾਸ਼ ਵਿੱਚ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਸ਼ੁਰੂ ਕੀਤੀ। ਇਸ ਅੱਤਵਾਦੀ ਹਮਲੇ ਦੀ ਜ਼ਿੰਮੇਦਾਰੀ ਅੱਤਵਾਦੀ ਸੰਗਠਨ TRF ਨੇ ਲਈ ਹੈ। ਉਥੇ ਹੀ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਇਸ ਘਟਨਾ ਦਾ ਇੱਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਇਆ, ਜਿਸ ਵਿੱਚ ਇੱਕ ਅੱਤਵਾਦੀ ਏ.ਕੇ-47 ਲੈ ਕੇ ਪੁਲਸ ਮੁਲਾਜ਼ਮਾਂ ‘ਤੇ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ, ਫਿਲਹਾਲ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ