Patna Rail Accident: ਪਟਨਾ ਵਿੱਚ ਵਾਪਰਿਆ ਇੱਕ ਭਿਆਨਕ ਹਾਦਸਾ, ਤਿੰਨ ਲੋਕਾਂ ਦੀ ਹੋਈ ਮੌਤ

3-people-death-in-train-car-accident

Patna Rail Accident: ਬਿਹਾਰ ਦੇ ਪਟਨਾ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਇਕ ਕਾਰ ਦੇ ਟਰੇਨ ਦੀ ਲਪੇਟ ‘ਚ ਆਉਣ ਨਾਲ ਉਸ ‘ਚ ਸਵਾਰ 4 ਸਾਲ ਦੇ ਮੁੰਡੇ ਸਮੇਤ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ। ਪੂਰਬੀ ਮੱਧ ਰੇਲਵੇ (ਈ.ਸੀ.ਆਰ.) ਦੇ ਸੀ.ਪੀ.ਆਰ.ਓ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਾਰ ਸਵੇਰੇ ਕਰੀਬ 6.35 ਵਜੇ ਜਦੋਂ ਪੋਟਹੀ ਅਤੇ ਨਦਵਾਂ ਸਟੇਸ਼ਨਾਂ ਦਰਮਿਆਨ ਰੇਲ ਦੀਆਂ ਪੱਟੜੀਆਂ ਨੂੰ ਪਾਰ ਕਰ ਰਹੀ ਸੀ, ਉਦੋਂ ਪਟਨਾ-ਰਾਂਚੀ ਜਨਸ਼ਤਾਬਦੀ ਵਿਸ਼ੇਸ਼ ਟਰੇਨ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ: National News: ਮੁੰਬਈ ਵਿੱਚ ਭੀਖ ਮੰਗਣ ਵਾਲੀ ਔਰਤ ਨਿੱਕਲੀ 4 ਫਲੈਟਾਂ ਦੀ ਮਾਲਕਿਨ, ਲਾਲਚ ਵਿੱਚ ਆ ਕੇ ਨੂੰਹ ਨੇ ਕੀਤਾ ਕਤਲ

ਉਨ੍ਹਾਂ ਨੇ ਦੱਸਿਆ,”ਇਹ ਕਾਰ ਦੇ ਚਾਲਕ ਵਲੋਂ ਸਪੱਸ਼ਟ ਤੌਰ ‘ਤੇ ਪੱਟੜੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਾਰ ਕਰਨ ਅਤੇ ਲਾਪਰਵਾਹੀ ਦਾ ਮਾਮਲਾ ਹੈ। ਉਹ ਗੈਰ-ਕਾਨੂੰਨੀ ਤਰੀਕੇ ਨਾਲ ਪੱਟੜੀਆਂ ਨੂੰ ਪਾਰ ਕਰ ਰਿਹਾ ਸੀ।” ਕੁਮਾਰ ਨੇ ਦੱਸਿਆ ਕਿ ਘਟਨਾ ਦੇ ਸਮੇਂ ਟਰੇਨ ਗਯਾ ਜਾ ਰਹੀ ਸੀ। ਪੁਨਪੁਨ ਪੁਲਸ ਥਾਣੇ ਦੇ ਐੱਸ.ਐੱਚ.ਓ. ਕੁੰਦਨ ਕੁਮਾਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੁਜਿਤ (32) ਅਤੇ ਉਸ ਦੀ ਪਤਨੀ ਨੀਲਿਮਾ (26) ਅਤੇ ਉਨ੍ਹਾਂ ਦੇ ਬੇਟੇ ਦੇ ਰੂਪ ‘ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪਟਨਾ ਸ਼ਹਿਰ ਦੇ ਆਨੰਦਪੁਰੀ ਇਲਾਕੇ ਦੇ ਰਹਿਣ ਵਾਲੇ ਸਨ। ਐੱਸ.ਐੱਚ.ਓ. ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ