24 ਘੰਟਿਆਂ ਵਿੱਚ 3 ਲੱਖ ਕੇਸ ਘਟੇ, ਰਿਕਵਰੀ ਦੀ ਗਿਣਤੀ ਵਿੱਚ ਭਾਰੀ ਵਾਧਾ

3 lakh cases reduced in 24 hours

19 ਸੂਬਿਆਂ ‘ਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ‘ਚ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੁਚੇਰੀ ਸ਼ਾਮਲ ਹਨ।

24 ਘੰਟਿਆਂ ‘ਚ 2 ਲੱਖ, 76 ਹਜ਼ਾਰ, 59 ਨਵੇਂ ਇਨਫੈਕਟਡ ਲੋਕਾਂ ਦੀ ਪਛਾਣ ਹੋਈ। ਇਸ ਦੌਰਾਨ ਤਿੰਨ ਲੱਖ, 68 ਹਜ਼ਾਰ, 788 ਲੋਕ ਠੀਕ ਹੋਏ ਜਦਕਿ 3,876 ਲੋਕਾਂ ਦੀ ਮੌਤ ਹੋ ਗਈ। ਇਹ ਲਗਾਤਾਰ 7ਵਾਂ ਦਿਨ ਸੀ ਜਦੋਂ ਨਵੇਂ ਮਰੀਜ਼ਾਂ ਤੋਂ ਜ਼ਿਆਦਾ ਰਿਕਵਰ ਹੋਣ ਵਾਲੇ ਸਨ। ਬੁੱਧਵਾਰ ਐਕਟਿਵ ਕੇਸਾਂ ਦੀ ਗਿਣਤੀ ‘ਚ 96, 647 ਦੀ ਕਮੀ ਹੋਈ। ਹੁਣ 31 ਲੱਖ, 25 ਹਜ਼ਾਰ, 140 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ