Corona in Maharashtra: ਮਹਾਰਾਸ਼ਟਰ ਵਿੱਚ Corona ਦਾ ਕਹਿਰ ਜਾਰੀ, 288 ਪੁਲਿਸ ਕਰਮਚਾਰੀ ਹੋਏ Corona Positive

288-police-personnel-positive-in-maharashtra

Corona in Maharashtra: ਕੋਰੋਨਾ ਯੋਧਾ ਮਹਾਰਾਸ਼ਟਰ ਪੁਲਸ ਲਈ ਪਿਛਲੇ 48 ਘੰਟਿਆਂ ‘ਚ ਵਾਇਰਸ ਕਹਿਰ ਬਣ ਕੇ ਟੁੱਟਿਆ ਅਤੇ ਇਸ ਦੌਰਾਨ ਫੋਰਸ ਦੇ 288 ਕਰਮਚਾਰੀ ਇਸ ਦੀ ਲਪੇਟ ‘ਚ ਆ ਗਏ, ਜਦੋਂ ਕਿ ਚਾਰ ਹੋਰ ਦੀ ਇਸ ਨੇ ਜਾਨ ਲੈ ਲਈ। ਮਹਾਰਾਸ਼ਟਰ ਪੁਲਸ ਵਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਫੋਰਸ ਦੇ ਕੁੱਲ 1666 ਕਰਮਚਾਰੀ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ ਅਤੇ 16 ਦੀ ਮੌਤ ਹੋ ਚੁੱਕੀ ਹੈ। ਇਨਫੈਕਸ਼ਨ ਪ੍ਰਭਾਵਿਤ ‘ਚ ਫੋਰਸ ਦੇ ਕੁੱਲ ਕਰਮਚਾਰੀਆਂ ‘ਚ 183 ਅਧਿਕਾਰੀ ਅਤੇ 1483 ਪੁਰਸ਼ ਪੁਲਸ ਕਰਮਚਾਰੀ ਹਨ।

ਇਹ ਵੀ ਪੜ੍ਹੋ: Amphan News: ਪੱਛਮੀ ਬੰਗਾਲ ਵਿੱਚ ਅਮਫਾਨ ਦਾ ਕਹਿਰ, 12 ਲੋਕਾਂ ਦੀ ਹੋਈ ਮੌਤ

ਸੂਬੇ ‘ਚ ਮੌਜੂਦਾ ਸਮੇਂ ‘ਚ ਫੋਰਸ ਦੇ 1177 ਮਾਮਲੇ ਸਰਗਰਮ ਹਨ, ਜਿਸ ‘ਚ 147 ਅਧਿਕਾਰੀ ਅਤੇ 1030 ਸਿਪਾਹੀ ਹਨ। ਕੋਰੋਨਾ ਨਾਲ ਫੋਰਸ ਦੇ 473 ਕਰਮਚਾਰੀ ਠੀਕ ਹੋ ਚੁਕੇ ਹਨ, ਜਿਸ ‘ਚ 35 ਅਧਿਕਾਰੀ ਅਤੇ 438 ਸਿਪਾਹੀ ਹਨ। ਸੂਬਾ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 188 ਦੀ ਉਲੰਘਣਾ ਦੇ ਇਕ ਲੱਖ 12 ਹਜ਼ਾਰ 8 ਮਾਮਲੇ ਦਰਜ ਕੀਤੇ ਹਨ। ਮੁੰਬਈ ਨੂੰ ਛੱਡ ਕੇ ਕੁਆਰੰਟੀਨ ਉਲੰਘਣ ਦੇ 680 ਮਾਮਲੇ ਹਨ। ਪੁਲਸ ਫੋਰਸ ‘ਤੇ ਹਮਲੇ ਦੇ 247 ਮਾਮਲੇ ਅਤੇ 823 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ