Corona in Delhi: ਦਿੱਲੀ ਵਿੱਚ ਹੋਇਆ Corona ਬਲਾਸਟ, 24 ਘੰਟਿਆਂ ਵਿੱਚ 2877 ਕੇਸ ਆਏ ਸਾਹਮਣੇ

2877-cases-of-corona-detected-in-one-day

Corona in Delhi: ਰਾਸ਼ਟਰੀ ਰਾਜਧਾਨੀ ‘ਚ ਵੀਰਵਾਰ ਨੂੰ ਕੋਵਿਡ-19 ਦੇ 2,877 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਦੇ ਕੁੱਲ ਮਾਮਲਿਆਂ ਦੀ ਗਿਣਤੀ 49,000 ਤੋਂ ਪਾਰ ਪਹੁੰਚ ਗਈ। ਸਰਕਾਰ ਵਲੋਂ ਜਾਰੀ ਇਕ ਬੁਲੇਟਿਨ ‘ਚ ਇਹ ਜਾਣਕਾਰੀ ਦਿੱਤੀ ਗਈ। ਬੁਲੇਟਿਨ ਦੇ ਅਨੁਸਾਰ ਵੀਰਵਾਰ ਨੂੰ ਦਿੱਲੀ ‘ਚ 65 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,969 ਹੋ ਗਈ ਹੈ।

ਇਹ ਵੀ ਪੜ੍ਹੋ: ਚੀਨ ਨੂੰ 1126 ਕਰੋੜ ਦਾ ਝਟਕਾ ਦੇਣ ਦੀ ਤਿਆਰੀ ਵਿੱਚ ਭਾਰਤ, ਇਹ ਸਾਰੇ ਪ੍ਰਾਜੈਕਟ ਹੋ ਸਕਦੇ ਨੇ ਰੱਦ 

ਬੁਲੇਟਿਨ ਦੇ ਅਨੁਸਾਰ ਹੁਣ ਤੱਕ 23,342 ਮਰੀਜ਼ ਦਾ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ ਤੇ ਕੋਵਿਡ-19 ਦੇ 26,669 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਭਾਰਤ ਵਿਚ ਇਕ ਹੀ ਦਿਨ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ 12,881 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਐਂਟੀਜੇਨ ਅਧਾਰਿਤ ਤੇਜ਼ ਟੈਸਟ ਵਿਧੀ ਵੀਰਵਾਰ ਨੂੰ ਲਾਂਚ ਕੀਤੀ ਗਈ। ਇਸ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਮਹਾਮਾਰੀ ‘ਤੇ ‘ਬੈਠਕੇ ਕੁਰਲਾਏਗਾ’ ਨਹੀਂ। ਕੋਰੋਨਾ ਮਹਾਮਾਰੀ ਦੇ ਖਿਲਾਫ ਲੜਾਈ ਵਿਚ ਜਾਂਚ ਨੀਂਹ ਪੱਥਰ ਹੈ ਤੇ ਅਜਿਹੇ ਵਿਚ ਕੇਂਦਰੀ ਵਿਗਿਆਨ ਤੇ ਤਕਨੀਕੀ ਮੰਤਰੀ ਹਰਸ਼ ਵਰਧਨ ਨੇ ਪਹਿਲੀ ਮੋਬਾਇਲ ਲੈਬਾਰਟਰੀ ਲਾਂਚ ਕੀਤੀ ਜੋ ਪੇਂਡੂ ਇਲਾਕਿਆਂ ਵਿਚ ਜਾ ਕੇ ਜਾਂਚ ਲਈ ਕਾਰਗਰ ਸਾਬਿਤ ਹੋਵੇਗੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ