Corona in India: ਭਾਰਤ ਵਿੱਚ ਨਹੀਂ ਥਮ ਰਿਹਾ Corona ਦਾ ਕਹਿਰ, 24 ਘੰਟਿਆਂ ਵਿੱਚ 22000 ਤੋਂ ਵੀ ਵੱਧ ਕੇਸ ਆਏ ਸਾਹਮਣੇ

22-771-new-corona-cases-in-india
Corona in India: ਦੇਸ਼ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਦੀ ਲਪੇਟ ‘ਚ ਆਉਣ ਵਾਲਿਆਂ ਦੀ ਗਿਣਤੀ ਹਰ ਦਿਨ ਵਧਦੀ ਹੀ ਜਾ ਰਹੀ ਹੈ। ਹਰ ਦਿਨ ਰਿਕਾਰਡ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੇ ਅੰਦਰ 22,771 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ 442 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਦੇ ਮਾਮਲੇ ਵੱਧਣ ਨਾਲ ਦੇਸ਼ ਵਿਚ ਪੀੜਤ ਮਰੀਜ਼ਾਂ ਦਾ ਅੰਕੜਾ 6,48,315 ਪਹੁੰਚ ਗਿਆ ਹੈ। ਹੁਣ ਤੱਕ ਕੋਰੋਨਾ ਕਾਰਨ 18,655 ਲੋਕਾਂ ਦੀ ਮੌਤ ਹੋਈ ਹੈ।

22-771-new-corona-cases-in-india

ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 3,94,227 ਪੀੜਤ ਮਰੀਜ਼ ਸਿਹਤਯਾਬ ਹੋ ਚੁੱੱਕੇ ਹਨ। ਕੁੱਲ ਮਿਲਾ ਕੇ 2,35,433 ਸਰਗਰਮ ਮਾਮਲੇ ਹਨ। ਦੇਸ਼ ‘ਚ ਕੋਰੋਨਾ ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 95,40,132 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਦੇਸ਼ ਵਿਚ 3 ਜੁਲਾਈ ਤੱਕ 2,42,383 ਨਮੂਨਿਆਂ ਦੀ ਜਾਂਚ ਕੀਤੀ ਗਈ। ਭਾਰਤ ਕੌਂਸਲ ਆਫ਼ ਮੈਡੀਕਲ ਰਿਸਚਰ (ਆਈ. ਸੀ. ਐੱਮ. ਆਰ.) ਨੇ ਟੈਸਟਿੰਗ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ