Corona in India: ਦੇਸ਼ ‘ਚ ਹੁਣ ਤੱਕ 20917 ਵਿਅਕਤੀ ਹੋਏ ਰਿਕਵਰ, ਸਿਹਤ ਮੰਤਰਾਲੇ ਅਨੁਸਾਰ ਰਿਕਵਰੀ ਰੇਟ 31.15%

20917-people-have-recovered-in-the-country

Corona in India: ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ Coronavirus ਦੇ 4213 ਕੇਸ ਸਾਹਮਣੇ ਆਏ ਹਨ ਅਤੇ 1559 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ (health ministry) ਨੇ ਕਿਹਾ ਕਿ ਹੁਣ ਤੱਕ 20917 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਦੇਸ਼ ‘ਚ ਰਿਕਵਰੀ ਰੇਟ (Recovery rate) ਹੁਣ 31.15 ਫੀਸਦ ਹੈ। ਨਵੇਂ ਕੇਸਾਂ ਦੀ ਸਾਹਮਣੇ ਆਉਣ ਤੋਂ ਬਾਅਦ ਭਾਰਤ ‘ਚ COVID-19 ਦੇ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ 67152 ਹੋ ਗਈ ਹੈ।

ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ Coronavirus ਖ਼ਿਲਾਫ਼ ਇਸ ਲੜਾਈ ਵਿੱਚ ਲੋਕਾਂ ਦਾ ਸਹਿਯੋਗ ਲਾਜ਼ਮੀ ਹੈ। ਜਿਨ੍ਹਾਂ ਨੂੰ ਲੱਛਣ ਨਜ਼ਰ ਆਉਂਦੇ ਹਨ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਬਾਰੇ ਦੱਸਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਵਿਡ-19 ਦਾ ਧਰਮ ਅਧਾਰਤ ਮੈਪਿੰਗ ਨਾਲ ਜੁੜੀਆਂ ਸਾਰੀਆਂ ਖ਼ਬਰਾਂ ਬੇਬੁਨਿਆਦ, ਗਲਤ ਅਤੇ ਗੈਰ ਜ਼ਿੰਮੇਵਾਰੀਆਂ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ