ਸੱਤ ਗੇੜਾਂ ਵਿੱਚ ਹੋਵੇਗੀ ਲੋਕ ਸਭਾ ਵੋਟਿੰਗ, ਜਾਣੋ ਕਿਹੜੇ ਸੂਬੇ ‘ਚ ਕਦੋਂ ਹੋਵੇਗੀ ਵੋਟਿੰਗ

Sunil Arora Chief Election Commissioner

ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲਈ ਤਾਰੀਖ਼ਾਂ ਦਾ ਐਲਾਨ ਅੱਜ ਕਰ ਦਿੱਤਾ ਹੈ। ਸੱਤ ਗੇੜਾਂ ਵਿੱਚ ਹੋਣ ਵਾਲੀ ਵੋਟਿੰਗ ਪ੍ਰਕਿਰਿਆ 11 ਅਪਰੈਲ ਤੋਂ 19 ਮਈ ਤਕ ਚੱਲੇਗੀ। ਮੌਜੂਦਾ ਲੋਕ ਸਭਾ ਦਾ ਕਾਰਜਕਾਲ ਤਿੰਨ ਜੂਨ ਨੂੰ ਖ਼ਤਮ ਹੋ ਰਿਹਾ ਹੈ।

ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਕੀਤਾ ਲੋਕ ਸਭਾ ਚੋਣਾਂ ਦਾ ਐਲਾਨ , ਜਾਣੋ ਕਿਸ ਦਿਨ ਪੈਣਗੀਆਂ ਪੰਜਾਬ ਵਿੱਚ ਵੋਟਾਂ

ਆਓ ਜਾਣੋ ਕਿਹੜੀ ਥਾਂ ਕਦੋਂ-ਕਦੋਂ ਵੋਟਾਂ ਪੈਣਗੀਆਂ-

  • ਸਭ ਤੋਂ ਪਹਿਲਾਂ ਉਨ੍ਹਾਂ ਸੂਬਿਆਂ ਦੀ ਗੱਲ ਕਰਦੇ ਹਾਂ ਜਿੱਥੇ ਹਰ ਗੇੜ ਵਿੱਚ ਵੋਟਿੰਗ ਹੋਵੇਗੀ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਸੂਬੇ ਸ਼ਾਮਲ ਹਨ।
  • ਮਹਾਰਾਸ਼ਟਰ ਅਤੇ ਓਡੀਸ਼ਾ ਵਿੱਚ 22, 18, 23 ਅਤੇ 29 ਅਪਰੈਲ ਨੂੰ ਚਾਰ ਗੇੜਾਂ ਵਿੱਚ ਵੋਟਿੰਗ ਹੋਵੇਗੀ।
  • ਜੰਮੂ-ਕਸ਼ਮੀਰ ਵਿੱਚ 11, 18, 23, 29 ਅਪਰੈਲ ਅਤੇ ਛੇ ਮਈ ਨੂੰ ਚਾਰ ਗੇੜਾਂ ਵਿੱਚ ਵੋਟਿੰਗ ਹੋਵੇਗੀ।
  • ਮੱਧ ਪ੍ਰਦੇਸ਼ ਅਤੇ ਝਾਰਖੰਡ ਵਿੱਚ 29 ਅਪਰੈਲ, 06, 12 ਅਤੇ 19 ਮਈ ਨੂੰ ਚਾਰ ਗੇੜਾਂ ਵਿੱਚ ਵੋਟਾਂ ਪੈਣਗੀਆਂ।
  • ਅਸਮ ਅਤੇ ਛੱਤੀਸਗੜ੍ਹ ਵਿੱਚ 11, 18 ਅਤੇ 23 ਅਪਰੈਲ ਨੂੰ ਤਿੰਨ ਗੇੜਾਂ ਵਿੱਚ ਵੋਟਿੰਗ ਹੋਵੇਗੀ।
  • ਕਰਨਾਟਕ ਵਿੱਚ 18 ਅਤੇ 23 ਅਪਰੈਲ ਨੂੰ ਦੋ ਗੇੜਾਂ ਵੋਟਿੰਗ ਕਰਵਾਈ ਜਾਵੇਗੀ।
  • ਰਾਜਸਥਾਨ ਵਿੱਚ ਵੀ 29 ਅਪਰੈਲ ਅਤੇ 06 ਮਈ ਨੂੰ ਦੋ ਗੇੜਾਂ ਵਿੱਚ ਵੋਟਾਂ ਪੈਣਗੀਆਂ।
  • 11 ਅਪਰੈਲ ਵਾਲੇ ਦਿਨ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ, ਲਕਸ਼ਦੀਪ, ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ, ਤੇਲੰਗਾਨਾ ਅਤੇ ਉੱਤਰਾਖੰਡ ਵਿੱਚ ਇੱਕੋ ਗੇੜ ਤਹਿਤ ਵੋਟਿੰਗ ਹੋਵੇਗੀ।
  • 18 ਅਪਰੈਲ ਨੂੰ ਪੁਡੂਚੇਰੀ ਅਤੇ ਤਮਿਲਨਾਡੂ ਸੂਬਿਆਂ ਵਿੱਚ ਇੱਕੋ ਗੇੜ ਵਿੱਚ ਵੋਟਿੰਗ ਹੋਵੇਗੀ।
  • 23 ਅਪਰੈਲ ਵਾਲੇ ਦਿਨ ਦਾਦਰ ਤੇ ਨਗਰ ਹਵੇਲੀ, ਦਮਨ ਤੇ ਦਿਊ, ਗੋਆ, ਗੁਜਰਾਤ ਤੇ ਕੇਰਲ ਵਿੱਚ ਇੱਕ ਗੇੜ ਨੂੰ ਵੋਟਿੰਗ ਹੋਵੇਗੀ।
  • 12 ਮਈ ਨੂੰ ਦਿੱਲੀ ਅਤੇ ਹਰਿਆਣਾ ਵਿੱਚ ਇੱਕੋ ਗੇੜ ਤਹਿਤ ਵੋਟਿੰਗ ਹੋਵੇਗੀ।
  • 19 ਮਈ ਨੂੰ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਇੱਕ ਹੀ ਗੇੜ ਵਿੱਚ ਲੋਕ ਸਭਾ ਲਈ ਵੋਟਿੰਗ ਪੂਰੀ ਕਰ ਲਈ ਜਾਵੇਗੀ।

ਸੰਬੰਧਤ ਖਬਰ : 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ, ਕੁੱਲ ਸੱਤ ਗੇੜਾਂ ਵਿੱਚ ਹੋਣਗੀਆਂ ਚੋਣਾਂ

2019 lok sabha election schedule all states

Source:AbpSanjha