Corona in India: ਜੰਮੂ-ਕਸ਼ਮੀਰ ਵਿੱਚ Corona ਦਾ ਪ੍ਰਕੋਪ, ਕਈ ਇਲਾਕੇ ਰੈੱਡ ਜ਼ੋਨ ‘ਚ

188-corona-new-cases-in-jammu-kashmir

Corona in India: ਜੰਮੂ-ਕਸ਼ਮੀਰ ‘ਚ ਖਤਰਨਾਕ Coronavirus ਦਾ ਕਹਿਰ ਜਾਰੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਊਧਮਪੂਰ ਦੇ ਟਿਕਰੀ ਇਲਾਕੇ ਤੋਂ 4 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਇਨਫੈਕਟਡ ਮਾਮਲਿਆਂ ਦੀ ਗਿਣਤੀ ਵਧ ਕੇ 188 ਤੱਕ ਪਹੁੰਚ ਗਈ ਹੈ। ਇਹ ਜੋ 4 ਨਵੇਂ ਮਾਮਲੇ ਸਾਹਮਣੇ ਆਏ ਹਨ ਉਹ ਸਾਰੇ ਉਸ ਮਹਿਲਾ ਦੇ ਪਰਿਵਾਰਿਕ ਮੈਂਬਰ ਸੀ, ਜਿਸ ਦੀ ਵੀਰਵਾਰ ਨੂੰ ਜੰਮੂ ਮੈਡੀਕਲ ਕਾਲਜ ‘ਚ ਮੌਤ ਹੋ ਗਈ ਸੀ। ਮਹਿਲਾ ‘ਚ Coronavirus ਲੱਛਣ ਪਾਏ ਗਏ ਸੀ। ਉਸ ਦੇ 11 ਹੋਰ ਰਿਸ਼ਤੇਦਾਰ ਵੀ ਇਕਤਾਂਵਾਸ ‘ਚ ਭੇਜ ਦਿੱਤੇ ਗਏ ਸੀ।

188-corona-new-cases-in-jammu-kashmir

ਦੱਸਣਯੋਗ ਹੈ ਕਿ ਜੰਮੂ ‘ਚ ਹੁਣ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਜੰਮੂ ਦੇ 6 ਇਲਾਕਿਆਂ ਨੂੰ ਰੈੱਡ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਜੰਮੂ ਦੇ ਕਟੜਾ ਸਥਿਤ ਨਰਾਇਣ ਹਸਪਤਾਲ ‘ਚ ਐਮਰਜੰਸੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ