16 ਸਾਲ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ, ਚਾਰ ਗ੍ਰਿਫਤਾਰ, ਦੋ ਫਰਾਰ

16 year old girl gang raped

16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ ਵਿਚ ਤਿੰਨ ਵੱਖ-ਵੱਖ ਥਾਵਾਂ ‘ਤੇ ਬਲਾਤਕਾਰ ਅਤੇ ਗੈਂਗਰੇਪ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਦੋ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਅਨੁਸਾਰ ਇਹ ਘਟਨਾ 31 ਮਈ ਅਤੇ 1 ਜੂਨ ਦੀ ਵਿਚਕਾਰਲੀ ਰਾਤ ਨੂੰ ਵਾਪਰੀ ਹੈ।

ਲੜਕੀ ਨਾਬਾਲਿਗ ਸੀ, ਇਸ ਲਈ ਪੁਲਿਸ ਨੇ ਤੁਰੰਤ ਅਗਵਾ ਕਰਨ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਜਦੋਂ ਉਸ ਦੇ ਮਾਪਿਆਂ ਨੇ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਸੀ ਅਤੇ ਉਸ ਨਾਲ ਕੀ ਹੋਇਆ ਹੈ ਤਾਂ ਉਸਨੇ ਕੁਝ ਨਹੀਂ ਕਿਹਾ। ਇਸ ਤੋਂ ਬਾਅਦ ਮਹਿਲਾ ਪੁਲਿਸ ਅਧਿਕਾਰੀਆਂ ਦੀ ਟੀਮ ਲੜਕੀ ਕੋਲ ਪਹੁੰਚੀ। ਸ਼ੁਰੂ ਵਿਚ ਲੜਕੀ ਨੇ ਕੁਝ ਨਹੀਂ ਦੱਸਿਆ ਪਰ ਥੋੜ੍ਹੀ ਦੇਰ ਬਾਅਦ ਉਸਨੇ ਸਭ ਕੁਝ ਦੱਸਿਆ, ਜਿਸ ਨੂੰ ਸੁਣਦਿਆਂ ਹਰ ਕੋਈ ਹੈਰਾਨ ਰਹਿ ਗਿਆ।

ਉਨ੍ਹਾਂ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੈ। ਪੁਲਿਸ ਨੇ ਦੱਸਿਆ ਕਿ ਸਾਰੇ ਲੋਕ ਇੰਸਟਾਗ੍ਰਾਮ ‘ਤੇ ਮਿਲੇ ਸਨ। ਪੁਲਿਸ ਅਨੁਸਾਰ ਦੋ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਬਲਾਤਕਾਰ ਨਹੀਂ ਕੀਤਾ ਪਰ ਇਹ ਲੋਕ ਵੀ ਉਥੇ ਮੌਜੂਦ ਸਨ।ਸਾਰੇ ਮੁਲਜ਼ਮਾਂ ਨੂੰ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ