ਭਾਰਤ ਅਤੇ ਚੀਨ ਵਿਚਕਾਰ ਤਣਾਅ ਘੱਟ ਕਰਨ ਲਈ ਅੱਜ ਹੋਵੇਗੀ 10ਵੇਂ ਦੌਰ ਦੀ ਗੱਲਬਾਤ

10th-round-of-talks-to-ease-tensions-between-India-and-China-today

ਭਾਰਤ ਅਤੇ ਚੀਨ ਵਿਚਾਲੇ ਲੱਦਾਖ ਦੇ ਪੈਨਗੋਂਗ ਸੋ ਇਲਾਕੇ ‘ਚ 9 ਮਹੀਨਿਆਂ ਤੋਂ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਅੱਜ 10ਵੇਂ ਦੌਰ ਦੀ ਗੱਲਬਾਤ ਹੋਵੇਗੀ। ਇਹ ਗੱਲਬਾਤਅਸਲ ਕੰਟਰੋਲ ਰੇਖਾ ਨੇੜੇ ਚੀਨ ਅਧੀਨ ਆਉਣ ਵਾਲੇ ਮੋਲਦੋ ਵਿਚ ਕੀਤੀ ਜਾਵੇਗੀ। ਅੱਜ ਹੋਣ ਵਾਲੀ ਗੱਲਬਾਤ ਵਿਚ ਗੋਗਰਾ, ਹੌਟ ਸਪਰਿੰਗਸ ਅਤੇ ਡੇਪਸਾਂਗ ਪਲੇਨ ਸਣੇ ਕਈ ਪੁਆਇੰਟਾਂ ਨੂੰ ਲੈ ਕੇ ਚਰਚਾ ਹੋਵੇਗੀ।

ਹਾਲਾਂਕਿ, ਗੱਲਬਾਤ ਤੋਂ ਠੀਕ ਪਹਿਲਾਂ ਚੀਨ ਦੀਆਂ ਹਰਕਤਾਂ ਸਪੱਸ਼ਟ ਸੰਕੇਤ ਦੇ ਰਹੀਆਂ ਹਨ ਕਿ ਉਹ ਮੁੱਦਿਆਂ ਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ, ਉਹ ਅਸਲ ਮੁੱਦਿਆਂ ‘ਤੇ ਗੱਲਬਾਤ ਤੋਂ ਬਚਣ ਅਤੇ ਵਿਵਾਦ ਨੂੰ ਲੰਬੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਦੱਸ ਦੇਈਏ ਕਿ ਗੱਲਬਾਤ ਤੋਂ ਠੀਕ ਇੱਕ ਦਿਨ ਪਹਿਲਾਂ ਚੀਨ ਨੇ ਗਲਵਾਨ ਘਾਟੀ ਵਿੱਚ 15 ਜੂਨ ਨੂੰ ਭਾਰਤੀ ਫੌਜ ਨਾਲ ਹੋਈ ਖੂਨੀ ਝੜਪ ਵਿੱਚ ਪਹਿਲੀ ਵਾਰ ਕਬੂਲਿਆ ਸੀ ਕਿ ਉਸਦੇ 4 ਜਵਾਨ ਮਾਰੇ ਗਏ ਸਨ। ਚੀਨ ਨੇ ਗਲਵਾਨ ਘਾਟੀ ਵਿੱਚ ਸੰਘਰਸ਼ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਤਾਂ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਟਕਰਾਅ ਭਾਰਤ ਵੱਲੋਂ ਸ਼ੁਰੂ ਹੋਇਆ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 11 ਫਰਵਰੀ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਤੇ ਚੀਨ ਵਿਚਾਲੇ ਪੈਨਗੋਂਗ ਝੀਲ ਖੇਤਰ ਤੋਂ ਫ਼ੌਜਾਂ ਨੂੰ ਚਰਨਬੱਧ ਤਰੀਕੇ ਤੋਂ ਹਟਾਉਣ ਦਾ ਸਮਝੌਤਾ ਹੋ ਗਿਆ ਹੈ। ਸਮਝੌਤੇ ਅਨੁਸਾਰ ਚੀਨ ਆਪਣੀਆਂ ਫੌਜਾਂ ਨੂੰ ਹਟਾ ਕੇ ਪੈਨਗੋਂਗ ਝੀਲ ਦੇ ਉੱਤਰੀ ਕੰਢੇ ਵਿੱਚ ਫਿੰਗਰ ਅੱਠ ਖੇਤਰ ਦੀ ਪੂਰਬੀ ਦਿਸ਼ਾ ਵੱਲ ਲੈ ਜਾਵੇਗਾ। ਭਾਰਤ ਆਪਣੀ ਫੌਜ ਨੂੰ ਫਿੰਗਰ 3 ਦੇ ਨੇੜੇ ਆਪਣੇ ਸਥਾਈ ਕੈਂਪ ਧੰਨ ਸਿੰਘ ਥਾਪਾ ਪੋਸਟ ‘ਤੇ ਰੱਖੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ