ਵਿਦਿਆਰਥਣ ਨੇ ਫੇਲ੍ਹ ਹੋਣ ਦੇ ਡਰ ਤੋਂ ਕੀਤੀ ਖੁਦਕੁਸ਼ੀ, ਨਤੀਜਾ ਆਉਣ ਤੇ ਹੋਏ ਸਭ ਹੈਰਾਨ

girl suicide

ਅੱਜਕੱਲ੍ਹ ਵਿਦਿਆਰਥੀਆਂ ‘ਚ ਨਤੀਜਿਆਂ ਦਾ ਡਰ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਵੀ ਕੁਝ ਨਹੀਂ ਸਮਝਦੇ। ਬੀਤੇ ਦਿਨੀਂ ਹੀ ਸੀਬੀਐਸਈ 10ਵੀਂ ਦਾ ਰਿਜ਼ਲਟ ਆਇਆ। ਨਤੀਜੇ ਤੋਂ ਪਹਿਲਾਂ ਇੱਕ ਵਿਦਿਆਰਥਣ ਨੇ ਫੇਲ੍ਹ ਹੋਣ ਦੇ ਡਰ ਤੋਂ ਆਪਣੀ ਜਾਨ ਹੀ ਦੇ ਦਿੱਤੀ। ਜਦੋਂ ਨਤੀਜਿਆਂ ਦਾ ਐਲਾਨ ਹੋਇਆ ਤਾਂ ਪਤਾ ਲੱਗਿਆ ਕਿ ਉਸ ਵਿਦਿਆਰਥਣ ਨੂੰ 70 ਫੀਸਦ ਨਬੰਰ ਹਾਸਲ ਹੋਏ ਹਨ।

ਇਹ ਵੀ ਪੜ੍ਹੋ : ਹੁਣ ਸਮਾਰਟਫੋਨ ਵਾਂਗ ਹੀ ਤਾਲਿਆਂ ‘ਚ ਵੀ ਫਿੰਗਰਪ੍ਰਿੰਟ ਸਕੈਨਰ, ਚਾਬੀ ਦੀ ਨਹੀਂ ਲੋੜ, ਜਾਣੋ ਕੀਮਤ

ਆਪਣੀ ਧੀ ਦਾ ਇੰਨਾ ਵਧੀਆ ਰਿਜ਼ਲਟ ਦੇਖ ਮਾਂ-ਪਿਓ ਹੈਰਾਨ ਹੋ ਗਏ। ਗ੍ਰੇਟਰ ਨੋਇਡਾ ਦੇ ਮੋਰਨਾ ‘ਚ ਰਹਿਣ ਵਾਲੀ ਵਿਦਿਆਰਥਣ ਪੜ੍ਹਾਈ ‘ਚ ਚੰਗੀ ਸੀ ਪਰ ਉਸ ਨੂੰ ਫੇਲ੍ਹ ਹੋਣ ਦਾ ਡਰ ਸਤਾ ਰਿਹਾ ਸੀ। ਨਤੀਜੇ ਐਲਾਨੇ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਨੇ ਫਾਹਾ ਲੈ ਕੇ ਆਪਣੀ ਜਾਨ ਹੀ ਦੇ ਦਿੱਤੀ।

Source:AbpSanjha