ਸਿੱਖ ਲੜਕਿਆਂ ਨੇ ਕਸ਼ਮੀਰੀ ਲੜਕੀਆਂ ਨੂੰ ਸੁਰੱਖਿਅਤ ਘਰੇ ਪਹੁੰਚਾ ਕੇ ਸੈਂਕੜੇ ਸਾਲ ਪੁਰਾਣਾ ਇਤਿਹਾਸ ਕਰਵਾਇਆ ਯਾਦ

sikh rescue kashmiri girls

ਦੁਨੀਆਂ ਵਿੱਚ ਸਭ ਤੋਂ ਬਹਾਦਰ ਕੌਮ ਸਿੱਖ ਕੌਮ ਨੂੰ ਮੰਨਿਆ ਗਿਆ ਹੈ। ਕਿਉਂਕਿ ਪੁਰਾਣੇ ਸਮਿਆਂ ਵਿੱਚ ਹਿੰਦੂ ਧੀਆਂ ਨੂੰ ਮੁਸਲਮਾਨਾਂ ਤੋਂ ਬਚਾਉਣ ਦੇ ਲਈ ਸਿੱਖ ਹਮੇਸ਼ਾ ਹੀ ਡਟ ਕੇ ਖੜੇ ਹਨ। ਪਰ ਅਫਸੋਸ਼ ਦੇਸ਼ ਵਿੱਚ ਫਿਰ ਤੋਂ ਉਸ ਤਰਾਂ ਦੇ ਹਾਲਾਤ ਬਣਦੇ ਜਾ ਰਹੇ ਹਨ। ਜਿਸ ਕਰਕੇ ਕਸ਼ਮੀਰੀ ਲੜਕੀਆਂ ਬਹੁਤ ਹੀ ਅਸੁਰੱਖਿਅਤ ਹਨ। ਇਹਨਾਂ ਲੜਕੀਆਂ ਨੂੰ ਬਚਾਉਣ ਦੇ ਲਈ ਬਹੁਤ ਸਿੱਖ ਸੰਸਥਾਵਾਂ ਅੱਗੇ ਆਈਆਂ ਹਨ। ਸਿੱਖ ਕੌਮ ਦੇ ਇਸ ਕਾਰਜ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋ ਰਹੀ ਹੈ।

Respect 🙏Harminder Singh Ahluwalia from Delhi, collected 400,000 rupees in donations to buy tickets to help 34…

Amar Singh ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಶನಿವಾರ, ಆಗಸ್ಟ್ 10, 2019

ਜਾਣਕਰੀ ਅਨੁਸਾਰ ਦਿੱਲੀ ਦੇ ਤਿੰਨ ਸਿੱਖ ਨੌਜਵਾਨਾਂ ਨੇ ਇਸ ਕੰਮ ਨੂੰ ਸਫਲ ਕਰਕੇ ਦਿਖਾਇਆ ਹੈ। ਉਹਨਾਂ ਨੇ 32 ਕਸ਼ਮੀਰੀ ਲੜਕੀਆਂ ਨੂੰ ਅਸੁਰੱਖਿਅਤ ਥਾਵਾਂ ਤੋਂ ਬਚਾ ਕੇ ਉਹਨਾਂ ਦੇ ਘਰ ਪੂਰੀ ਤਰਾਂ ਸੁਰੱਖਿਅਤ ਪਹੁੰਚਾਇਆ ਹੈ। ਇਸ ਕਾਰਜ ਕਰਕੇ ਇਹਨਾਂ ਤਿੰਨਾਂ ਸਿੱਖ ਨੌਜਵਾਨਾਂ ਨੇ ਸਿੱਖ ਕੌਮ ਦਾ ਸਿਰ ਪੂਰੀ ਦੁਨੀਆਂ ਵਿੱਚ ਉੱਚਾ ਕਰ ਦਿੱਤਾ ਹੈ। ਹਰਮਿੰਦਰ ਸਿੰਘ ਆਹਲੂਵਾਲੀਆ ਦਾ ਕਹਿਣਾ ਹੈ ਕਿ ,‘‘ਸਾਡੇ ਕੋਲ ਖ਼ਬਰ ਆਈ ਸੀ ਕਿ ਪੁਣੇ ਤੇ ਹੋਰ ਥਾਵਾਂ ’ਤੇ ਜੰਮੂ-ਕਸ਼ਮੀਰ ਦੀਆਂ 32 ਮੁਟਿਆਰਾਂ ਸਹਿਮ ਦੇ ਮਾਹੌਲ ਵਿੱਚ ਹਨ ਤੇ ਉਹ ਘਰਾਂ ਨੂੰ ਪਰਤਣਾ ਚਾਹੁੰਦੀਆਂ ਹਨ।’’

ਇਹ ਵੀ ਪੜ੍ਹੋ: ਰਾਜਧਾਨੀ ਦਿੱਲੀ ਵਿੱਚ ਇੱਕ ਵਿਦੇਸ਼ੀ ਮਹਿਲਾ ਨਾਲ ਗੈਂਗਰੇਪ

ਉਹਨਾਂ ਦਾ ਕਹਿਣਾ ਹੈ ਉਹਨਾਂ ਨੇ ਪੁਣੇ ਤੋਂ 14 ਕਸ਼ਮੀਰੀ ਲੜਕੀਆਂ ਨੂੰ ਸੜਕ ਮਾਰਗ ਰਾਹੀਂ ਮੁੰਬਈ ਲਿਆਂਦਾ ਗਿਆ ਅਤੇ 17 ਕਸ਼ਮੀਰੀ ਲੜਕੀਆਂ ਨੂੰ ਮੁੰਬਈ ਤੋਂ ਹਵਾਈ ਮਾਰਗ ਰਾਹੀਂ ਸ੍ਰੀਨਗਰ ਲਿਆਂਦਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਅਸੀਂ 19 ਕਸ਼ਮੀਰੀ ਲੜਕੀਆਂ ਨੂੰ ਜੰਮੂ ਅਤੇ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਉਹਨਾਂ ਦੇ ਮਾਪਿਆਂ ਕੋਲ ਸੁਰੱਖਿਅਤ ਪਹੁੰਚਾਇਆ। ਇਸੇ ਤਰ੍ਹਾਂ ਬੜਗਾਮ ’ਚ 5, ਸ਼ੋਪੀਆਂ ’ਚ 2, ਸ੍ਰੀਨਗਰ ਤੇ ਕੁਪਵਾੜਾ ’ਚ 3-3 ਮੁਟਿਆਰਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ।

ਹਰਮਿੰਦਰ ਸਿੰਘ ਆਹਲੂਵਾਲੀਆ ਦਾ ਕਹਿਣਾ ਹੈ ਕਿ ਸਾਡੇ ਨਾਲ ਕੋਈ ਵੀ ਟੈਕਸੀ ਡਰਾਈਵਰ ਜਾਣ ਦੇ ਲਈ ਤਿਆਰ ਨਹੀਂ ਸੀ। ਕਾਫੀ ਮਿੰਨਤਾਂ ਕਰਨ ਤੇ ਇਕ ਬਸ਼ੀਰ ਨਾਮ ਦਾ ਡਰਾਈਵਰ ਜਾਣ ਦੇ ਲਈ ਤਿਆਰ ਹੋਇਆ। ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਸਾਰੇ ਮਿਸ਼ਨ ’ਚ ਤਿੰਨ ਲੱਖ 20 ਹਜ਼ਾਰ ਰੁਪਏ ਦਾ ਖ਼ਰਚਾ ਆਇਆ ਜੋ ਸੰਗਤ ਨੇ ਦਿੱਤਾ ਸੀ।