ਨੰਗਲ : ਸਰਕਾਰੀ ਸਕੂਲ ਕਥੇੜਾ ਦੇ 12 ਵਿਦਿਆਰਥੀ ਆਏ ਕੋਰੋਨਾ ਪਾਜ਼ੀਟਿਵ

12-students-of-government-senior-secondary-school-kathera-test-positive-for-covid-19

ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਵਧਣੇ ਸ਼ੁਰੂ ਹੋ ਗਈ ਹੈ। ਤਾਜ਼ਾ ਮਾਮਲਾ ਨੰਗਲ ਦੇ ਨਾਲ ਲੱਗਦੇ ਪਿੰਡ ਕਥੇੜਾ ਸਰਕਾਰੀ ਸਕੂਲ ਦਾ ਹੈ ,ਜਿੱਥੇ 12 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਮਗਰੋਂ ਸਾਰੇ ਸਕੂਲ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਤੇ ਸਕੂਲ ਵਿਚ ਆਏ ਵਿਦਿਆਰਥੀਆਂ ਨੂੰ ਮਾਸਕ ਅਤੇ ਟੈਂਪਰੇਚਰ ਚੈੱਕ ਕੀਤਾ ਜਾ ਰਿਹਾ ਹੈ।

ਉਸੀ ਦੇ ਚੱਲਦੇ ਕੱਲ੍ਹ ਪਿੰਡ ਕਥੇੜਾ ਸਕੂਲ ਦੇ ਦਸਵੀਂ ਤੋਂ ਲੈ ਕੇ ਬਾਰਵੀਂ ਦੇ ਸੌ ਦੇ ਕਰੀਬ ਵਿਦਿਆਰਥੀਆਂ ਦੇ ਟੈਸਟ ਕੀਤੇ ਗਏ ਸੀ ,ਜਿਨ੍ਹਾਂ ਦੀ ਰਿਪੋਰਟ ਕੱਲ੍ਹ ਰਾਤ ਆਈ ਸੀ। ਸਿਹਤ ਵਿਭਾਗ ਦੀ ਟੀਮ ਵੱਲੋਂ ਬਾਕੀ ਰਹਿ ਗਏ ਵਿਦਿਆਰਥੀਆਂ ਦੇ ਵੀ ਟੈਸਟ ਕੀਤਾ ਜਾਵੇਗਾ।

ਜਿਨ੍ਹਾਂ ਵਿੱਚ 12 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਪ੍ਰਸ਼ਾਸਨ ਅਤੇ ਸਕੂਲ ਦੇ ਸਟਾਫ ਵੱਲੋਂ ਸਕੂਲ ਨੂੰ ਅੱਜ ਸਵੇਰੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਸਾਰੇ ਸਕੂਲ ਨੂੰ ਤੇ ਵਿਦਿਆਰਥੀਆਂ ਦੇ ਕਮਰਿਆਂ ਨੂੰ ਸੇਨੇਟਾਈਜ਼ ਕਰਾਇਆ ਗਿਆ ਹੈ। ਸਕੂਲ ਦੇ ਵਿਚ ਆ ਰਹੇ ਵਿਦਿਆਰਥੀਆਂ ਨੂੰ ਮਾਸਕ ਅਤੇ ਟੈਂਪਰੇਚਰ ਚੈੱਕ ਕਰਨ ਤੋਂ ਬਾਅਦ ਸਕੂਲ ਦੇ ਵਿੱਚ ਦਾਖ਼ਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਦੇ ਬਾਰੇ ਜਾਗਰੂਕ ਸਮੇਂ- ਸਮੇਂ ਸਿਰ ਜਾਗਰੂਕ ਕੀਤਾ ਜਾ ਰਿਹਾ ਸੀ ਤੇ ਹਰ ਇੱਕ ਵਿਦਿਆਰਥੀ ਨੂੰ ਮਾਸਕ ਪਹਿਨਣ ਲਈ ਕਿਹਾ ਗਿਆ ਸੀ ਤੇ ਸਕੂਲ ਦੇ ਵਿੱਚ ਹਰ ਇੱਕ ਕਮਰਿਆਂ ਦੇ ਬਾਹਰ ਆਟੋਮੈਟਿਕ ਸੇਨੇਟਾਈਜ਼ਰ ਮਸ਼ੀਨ ਲਗਾਈ ਗਈ ਹੈ। ਜਿਸ ਦੀ ਵਰਤੋਂ ਵਿਦਿਆਰਥੀ ਕਮਰੇ ਦੇ ਬਾਹਰ ਅੰਦਰ ਜਾਣ ਵੇਲੇ ਕਰਦੇ ਸਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ