Corona in America: ਅਮਰੀਕਾ ਵਿੱਚ Corona ਕਾਰਨ 17,14,000 ਤੋਂ ਜਿਆਦਾ ਲੋਕ Corona ਇਨਫੈਕਟਡ

more-than-1714000-people-in-the-usa-are-infected-with-corona

Corona in America: ਕੋਰੋਨਾ ਇਨਫੈਕਟਿਡ ਮਰੀਜ਼ਾਂ ਤੇ ਮੌਤਾਂ ਦੇ ਮਾਮਲੇ ਵਿਚ ਅਮਰੀਕਾ ਪੂਰੀ ਦੁਨੀਆ ਵਿਚ ਚੌਟੀ ‘ਤੇ ਹੈ। ਇਥੇ ਹੁਣ ਤੱਕ ਇਸ ਜਾਨਲੇਵਾ ਵਾਇਰਸ ਕਾਰਣ 17,14,371 ਲੋਕ ਇਨਫੈਕਟਿਡ ਹੋ ਚੁੱਕੇ ਹਨ ਉਥੇ ਪੂਰੇ ਦੇਸ਼ ਵਿਚ ਹੁਣ ਤੱਕ 1 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਦੁਨੀਆ ਦੀ ਮਹਾਸ਼ਕਤੀ ਦੇ ਲਈ ਇਹ ਅੰਕੜਾ ਹੈਰਾਨ ਕਰਨ ਵਾਲਾ ਹੈ। ਇਸ ਦੇ ਬਾਵਜੂਦ ਵੀ ਇਥੋਂ ਦੇ ਵੱਖ-ਵੱਖ ਸ਼ਹਿਰਾਂ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਹ ਆਪਣੇ ਆਪ ਵਿਚ ਇਥੋਂ ਦੀ ਸੱਚਾਈ ਨੂੰ ਬਿਆਨ ਕਰ ਰਹੀਆਂ ਹਨ, ਜਿਸ ਦੀ ਬਦੌਲਤ ਇਥੇ ਇੰਨੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੋਈ ਵੀ ਇਥੋਂ ਦੇ ਲੋਕਾਂ ਨੂੰ ਲਾਪਰਵਾਹ ਕਹੇਗਾ।

ਇਹ ਵੀ ਪੜ੍ਹੋ: Corona Updates: Corona ਦੇ ਕਹਿਰ ਨੂੰ ਦੇਖਦੇ ਹੋਏ WHO ਨੇ ਦਿੱਤੀ ਚੇਤਾਵਨੀ, ਇੰਨ੍ਹਾਂ ਦੇਸ਼ਾਂ ਵਿੱਚ ਦੁਬਾਰਾ ਫੈਲ ਸਕਦਾ ਹੈ Corona

ਮੌਤਾਂ ਦੇ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨਾਲ ਬੇਪਰਵਾਹ ਅਮਰੀਕੀ ਸੋਮਵਾਰ ਨੂੰ ਸਮੁੰਦਰੀ ਤੱਟਾਂ ‘ਤੇ ਧੁੱਪ ਸੇਕਣ, ਕਿਸ਼ਤੀਆਂ ਰਾਹੀਂ ਮੱਛੀਆਂ ਫੜਨ ਤੇ ਤੈਰਾਕੀ ਕਰਦੇ ਨਜ਼ਰ ਆਏ। ਫਲੋਰਿਡਾ, ਨਿਊਯਾਰਕ ਤੇ ਹੋਰ ਤੱਟੀ ਇਲਾਕਿਆਂ ਵਿਚ ਹਜ਼ਾਰਾਂ ਲੋਕ ਬੀਚ ‘ਤੇ ਉਮੜੇ। ਇਥੇ ਹੋ ਰਹੀ ਪੂਲ ਤੇ ਕਲੱਬ ਪਾਰਟੀਆਂ ਦੀ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਧੜੱਲੇ ਨਾਲ ਵਾਇਰਲ ਹੋ ਰਹੀਆਂ ਹਨ। ਇੰਨਾ ਹੀ ਨਹੀਂ ਮੈਮੋਰੀਅਲ ਡੇ ਦੇ ਮੌਕੇ ‘ਤੇ ਵੀ ਲੋਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਸਾਫ ਦੇਖੇ ਗਏ। ਇਹ ਦਿਨ ਅਮਰੀਕਾ ਵਲੋਂ ਲੜੇ ਗਏ ਯੁੱਧ ਵਿਚ ਮਾਰੇ ਗਏ ਫੌਜੀਆਂ ਨੂੰ ਸਮਰਪਿਤ ਹੈ, ਜੋ 25 ਮਈ ਨੂੰ ਮਨਾਇਆ ਗਿਆ ਸੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ