ਸਿੱਧੂ ਮੂਸੇਵਾਲਾ ਦੇ ਘਰ ਆਈ ਸਰਪੰਚੀ, ਲਵਾਏਗਾ ਕੈਂਸਰ ਕੈਂਪ

moosewala on his mothers victory

ਮਾਨਸਾ: ਪ੍ਰਸਿੱਧ ਨੌਜਵਾਨ ਕਲਾਕਾਰ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੀ ਸਰਪੰਚ ਚੁਣੀ ਗਈ ਹੈ। ਚਰਨ ਕੌਰ ਨੂੰ 599 ਵੋਟਾਂ ਪਈਆਂ। ਸਾਰਾ ਪਰਿਵਾਰ ਸਰਪੰਚੀ ਘਰ ਆਉਣ ‘ਤੇ ਖ਼ੁਸ਼ ਹੈ।

ਗਾਇਕ ਸਿੱਧੂ ਮੂਸੇਵਾਲੇ ਨੇ ਕਿਹਾ ਕਿ ਉਹ ਆਉਂਦੀ ਛੇ ਜਨਵਰੀ ਨੂੰ ਪਿੰਡ ਵਿੱਚ ਕੈਂਸਰ ਜਾਂਚ ਕੈਂਪ ਲਵਾਉਣ ਜਾ ਰਿਹਾ ਹੈ ਅਤੇ ਉਹ ਪੂਰੇ ਪਿੰਡ ਦਾ ਵਿਕਾਸ ਵੀ ਕਰਵਾਉਣਗੇ। ਸ਼ੁਭਦੀਪ ਸਿੰਘ ਨੇ ਅੱਜ ਆਪਣੇ ਪਰਿਵਾਰ ਨਾਲ ਆਪਣੇ ਜਮਹੂਰੀ ਹੱਕ ਦੀ ਵਰਤੋਂ ਵੀ ਕੀਤੀ ਸੀ ਅਤੇ ਸ਼ਾਮ ਨੂੰ ਉਨ੍ਹਾਂ ਦੇ ਘਰ ਇਹ ਖੁਸ਼ਖ਼ਬਰੀ ਆ ਗਈ। ਜਿੱਤ ਦੀ ਖ਼ਬਰ ਮਿਲਦਿਆਂ ਹੀ ਪੂਰਾ ਪਿੰਡ ਸ਼ੁਭਦੀਪ ਦੇ ਘਰ ਪਹੁੰਚ ਗਿਆ ਤੇ ਜਸ਼ਨ ਮਨਾਏ ਜਾ ਰਹੇ ਹਨ।

ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੇ ਹੱਕ ਵਿੱਚ ਵੱਡੇ ਪੱਧਰ ‘ਤੇ ਚੋਣ ਮੁਹਿੰਮ ਵੀ ਸ਼ੁਰੂ ਕੀਤੀ ਸੀ। ਗਾਣਿਆਂ ‘ਚ ਹਥਿਆਰਾਂ ਦੀ ਸ਼ਰ੍ਹੇਆਮ ਗੱਲ ਕਰਨ ਵਾਲਾ ਸਿੱਧੂ ਚੋਣਾਂ ਦੌਰਾਨ ਬਿਲਕੁਲ ਬੀਬਾ ਰਾਣਾ ਬਣ ਕਰੇ ਰਿਹਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਯਤਨਸ਼ੀਲ ਹੋਣ ਦਾ ਐਲਾਨ ਵੀ ਕਰ ਰਿਹਾ ਹੈ।

moosewala mother after victory

Source:AbpSanjha