ਮੋਦੀ ਸਰਕਾਰ ਨੇ ਟੋਲ ਟੈਕਸ ਦੇ ਮੁੱਦੇ ਨੂੰ ਲੈ ਕੇ ਜਨਤਾ ਨੂੰ ਦਿੱਤਾ ਕਰਾਰਾ ਜਵਾਬ

Nitin-Gadkari

ਨਵੀਂ ਦਿੱਲੀ: ਟੋਲ ਟੈਕਸ ਦੇ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ਨੇ ਜਨਤਾ ਦਿੱਤਾ ਨੂੰ ਕਰਾਰਾ ਜਵਾਬ ਦਿੱਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜੇ ਲੋਕਾਂ ਨੂੰ ਚੰਗੀਆਂ ਅਤੇ ਸਾਫ਼ ਸੁਥਰੀਆਂ ਸੜਕਾਂ ਚਾਹੀਦੀਆਂ ਹਨ ਤਾਂ ਉਨ੍ਹਾਂ ਨੂੰ ਟੋਲ ਟੈਕਸ ਦੇਣਾ ਹੀ ਪਏਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਪਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਕੋਲ ਲੋੜੀਂਦੇ ਫੰਡਾਂ ਦੀ ਘਾਟ ਹੈ, ਇਸ ਲਈ ਟੋਲ ਟੈਕਸ ਸਿਸਟਮ ਏਦਾਂ ਹੀ ਚੱਲਦਾ ਰਹੇਗਾ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਸਰਕਾਰ ਨੇ 40,000 ਕਿਲੋਮੀਟਰ ਰਾਜਮਾਰਗ ਦਾ ਨਿਰਮਾਣ ਕੀਤਾ ਹੈ। ਇਹ ਸਵਾਲ ਗਡਕਰੀ ਨੇ ਉਹਨਾਂ ਮੈਂਬਰਾਂ ਨੂੰ ਕਿਹਾ ਜੋ ਟੋਲ ਲੈਣ ‘ਤੇ ਸਵਾਲ ਚੁੱਕ ਰਹੇ ਸੀ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸੇ ਜਿੱਥੋਂ ਦੇ ਲੋਕ ਟੋਲ ਅਦਾ ਕਰਨ ਦੇ ਸਮਰਥ ਹਨ, ਉੱਥੋਂ ਟੋਲ ਦਾ ਇਕੱਠਾ ਕੀਤਾ ਜਾਂਦਾ ਪੈਸਾ ਦਿਹਾਤੀ ਤੇ ਪਹਾੜੀ ਇਲਾਕਿਆਂ ਵਿੱਚ ਸੜਕਾਂ ਦੇ ਨਿਰਮਾਣ ਲਈ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਪੁਲਿਸ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ, ਕਬਾੜ ‘ਚ ਵੇਚ ਦਿੱਤੇ ਹੈਂਡ ਗ੍ਰਨੇਡ ਤੇ ਰਾਕੇਟ ਲਾਂਚਰ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਪਸ਼ਟ ਕਹਿ ਦਿੱਤਾ ਕਿ ਟੋਲ ਟੈਕਸ ਕਦੇ ਵੀ ਬੰਦ ਨਹੀਂ ਹੋ ਸਕਦਾ, ਪਰ ਘੱਟ-ਵੱਧ ਜ਼ਰੂਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਟੋਲ ਦਾ ਜਨਮਦਾਤਾ ਮੈਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਤੁਸੀਂ ਚੰਗੀਆਂ ਸੁਵਿਧਾਵਾਂ ਲੈਣੀਆਂ ਹਨ ਤਾਂ ਤੁਹਾਨੂੰ ਇਸ ਲਈ ਪੈਸੇ ਦੇਣੇ ਪੈਣਗੇ।