ਮਾਨਸਾ ਜ਼ਿਲ੍ਹੇ ਵਿੱਚ ਬੰਨ੍ਹ ਟੁੱਟਣ ਦੇ ਨਾਲ ਸੈਂਕੜੇ ਏਕੜ ਫ਼ਸਲ ਬਰਬਾਦ

mansa-dams-crops

ਪੰਜਾਬ ਦੇ ਵਿੱਚ ਬੀਤੇ ਦਿਨਾਂ ਵਿੱਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਹਾਲੇ ਤਕ ਪੂਰਤੀ ਨਹੀਂ ਹੋਈ ਕਿ ਦੂਜੇ ਪਾਸੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਰਜਵਾਹਾ ਵਿੱਚ 30 ਫੁੱਟ ਦਾ ਪਾੜ ਪੈ ਗਿਆ। 30 ਫੁੱਟ ਪਾੜ ਪੈਣ ਦੇ ਕਾਰਨ ਉਸਦੇ ਨਾਲ ਲੱਗਦੀ ਕਿਸਾਨਾਂ ਦੀ ਫ਼ਸਲ ਪਾਣੀ ਨਾਲ ਤਬਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਲਗਭਗ ਸੈਂਕੜੇ ਏਕੜ ਫ਼ਸਲ ਪਾਣੀ ਨਾਲ ਤਬਾਹ ਹੋ ਹੁੱਕੀ ਹੈ।

ਜ਼ਰੂਰ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਸ਼ੈਲਰ ਮਾਲਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ

ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਹੀ ਇਸ ਜਗ੍ਹਾ ਤੋਂ ਹੀ ਬੰਨ੍ਹ ਟੁੱਟਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸਦਾ ਕੋਈ ਵੀ ਹੱਲ ਨਹੀਂ ਕਰਦਾ। ਸਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬੰਨ੍ਹ ਸਿਰਫ ਕਾਗਜਾਂ ਵਿੱਚ ਹੀ ਪੂਰਿਆ ਜਾਣਾ ਹੈ। ਆਏ ਸਾਲ ਇਸ ਜਗ੍ਹਾ ਤੋਂ ਬੰਨ੍ਹ ਟੁੱਟਣ ਦੇ ਨਾਲ ਸਾਡੀ ਸੈਂਕੜੇ ਏਕੜ ਫ਼ਸਲ ਬਰਬਾਦ ਹੁੰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਨਹਿਰੀ ਵਿਭਾਗ ਨੂੰ ਵੀ ਇਸ ਬਾਰੇ ਦੱਸਿਆ ਹੈ। ਪਰ ਕੋਈ ਵੀ ਇਸ ਪਾੜ ਨੂੰ ਭਰਨ ਦੇ ਲਈ ਨਹੀਂ ਆਇਆ। ਇਹਨਾਂ ਸਾਰੇ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਕੋਲੋਂ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਲੈਣ ਦੀ ਮੰਗ ਕੀਤੀ ਹੈ।