ਜਿਆਦਾ ਸ਼ਰਾਬ ਪੀਣ ਦੇ ਨਾਲ ਪਿੰਡ ਮਾੜੀਮੇਘਾ ਦੇ ਇੱਕ ਵਿਅਕਤੀ ਦੀ ਮੌਤ

man-death-due-to-alcohol

ਪੰਜਾਬ ਦੇ ਵਿੱਚ ਨਸ਼ੇ ਦੀ ਤਸਕਰੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਜਿਸ ਦੇ ਨਾਲ ਹਰ ਰੋਜ਼ ਕਿਸੇ ਨਾ ਕਿਸੇ ਵਿਅਕਤੀ ਦੀ ਮੌਤ ਨਸ਼ੇ ਦੇ ਕਾਰਨ ਹੁੰਦੀ ਹੈ। ਹੁਨੀਕ ਹੋਰ ਮਾਮਲਾ ਪਿੰਡ ਖਾਲੜਾ ਤੋਂ ਥੋੜੀ ਦੂਰ ਤੇ ਸਥਿਤ ਪਿੰਡ ਮਾੜੀਮੇਘਾ ਦੇ ਰਹਿਣ ਵਾਲੇ ਹਰਜੀਤ ਸਿੰਘ ਦੀ ਜਿਆਦਾ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਿਰਤਕ ਹਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਉਮਰ 31 ਸਾਲ ਦੇ ਭਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਜੋ ਕੇ ਡਰਾਈਵਰੀ ਦਾ ਕੰਮ ਕਰਦਾ ਸੀ।

ਮਿਰਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਦੀਵਾਲੀ ਵਾਲੇ ਦਿਨ ਦਾ ਘਰ ਆਇਆ ਹੋਇਆ ਸੀ। ਦੀਵਾਲੀ ਵਾਲੇ ਦਿਨ ਦਾ ਹੀ ਮਿਰਤਕ ਹਰਜੀਤ ਸਿੰਘ ਲਗਾਤਾਰ ਸ਼ਰਾਬ ਪੀ ਰਿਹਾ ਸੀ। ਬੀਤੇ ਕੱਲ ਉਸ ਨੇ ਸਵੇਰੇ ਹੀ ਜ਼ਿਆਦਾ ਸ਼ਰਾਬ ਪੀ ਲਈ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਜ਼ਰੂਰ ਪੜ੍ਹੋ: ਮੋਰਿੰਡਾ ਦੇ ਵਿੱਚ 8 ਸਾਲਾਂ ਦੀ ਬੱਚੀ ਨੂੰ ਬਣਾਇਆ ਜ਼ਬਰ-ਜਨਾਹ ਦਾ ਸ਼ਿਕਾਰ

ਅਫਸੋਸ ਦੀ ਗੱਲ ਹੈ ਕਿ ਮਿਰਤਕ ਆਪਣੇ ਪਿੱਛੇ ਦੋ ਲੜਕੇ ਤੇ ਦੋ ਲੜਕੀਆਂ ਸਮੇਤ ਆਪਣੀ ਪਤਨੀ ਛੱਡ ਗਿਆ ਹੈ। ਇਸ ਸਬੰਧੀ ਜਦੋਂ ਥਾਣਾ ਖਾਲੜਾ ਦੇ ਐੱਸ. ਐੱਚ. ਓ. ਹਰਪ੍ਰੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਹ ਸ਼ਰਾਬ ਪੀਣ ਦਾ ਆਦੀ ਸੀ, ਜਿਸ ਦੀ ਜ਼ਿਆਦਾ ਸ਼ਰਾਬ ਪੀਣ ਕਾਰਣ ਮੌਤ ਹੋਈ ਹੈ। ਮਿਰਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ ਸਾਨੂੰ ਕਿਸੇ ‘ਤੇ ਕੋਈ ਸ਼ੱਕ ਨਹੀਂ ਹੈ।