ਲੁਧਿਆਣਾ : ਨੌਜਵਾਨ ਵੱਲੋਂ ਬਜ਼ੁਰਗ ਦੀ ਕੁੱਟਮਾਰ, ਦਾੜੀ ਖਿੱਚ ਕੇ ਕੀਤੀ ਉਸ ਦੀ ਬੇਅਦਬੀ

ludhiana old man beaten by a man

ਲੁਧਿਆਣਾ: ਸਥਾਨਕ ਗਿੱਲ ਚੌਕ ਨੇੜੇ ਨੌਜਵਾਨ ਵੱਲੋਂ ਬਜ਼ੁਰਗ ਦੀ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਨੌਜਵਾਨ ਨਾਮਧਾਰੀ ਬਜ਼ੁਰਗ ਦੀ ਦਾੜੀ ਖਿੱਚ ਕੇ ਉਸ ਦੀ ਬੇਅਦਬੀ ਕਰ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਰੀ ਹੈ। ਪੀੜਤ ਪੱਖ ਵੱਲੋਂ ਬਜ਼ੁਰਗ ਦੀ ਮੈਡੀਕਲ ਕਰਵਾਇਆ ਗਿਆ ਹੈ।

ਪੀੜਤ ਬਜ਼ੁਰਗ ਹਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਾਤਾ ਰਾਣੀ ਚੌਕ ਨੇੜੇ ਸ੍ਰੀ ਗੁਰੂ ਅਮਰਦਾਸ ਬੇਕਰੀ ਵਿੱਚ ਕੰਮ ਕਰਨ ਦਾ ਠੇਕਾ ਲਿਆ ਸੀ ਪਰ ਬਿਮਾਰ ਹੋਣ ਕਰਕੇ ਉਹ ਕੰਮ ਪੂਰਾ ਨਹੀਂ ਕਰ ਸਕੇ। ਬੀਤੀ ਸ਼ਾਮ ਉਹ ਗਿੱਲ ਰੋਡ ‘ਤੇ ਆਪਣੀ ਦੁਕਾਨ ਬਾਹਰ ਮੌਜੂਦ ਸੀ ਕਿ ਮੁਲਜ਼ਮ ਦੁਕਾਨਦਾਰ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਦੀ ਦਾੜ੍ਹੀ ਵੀ ਪੁੱਟੀ।

ਇਹ ਵੀ ਪੜ੍ਹੋ : ਲੁਧਿਆਣਾ : ਬਠਿੰਡਾ ‘ਚ ਕੁੜੀ ਦਾ ਕਤਲ ਕਰਕੇ ਸਿਰ ਕਿਤੋਂ ਤੇ ਧੜ ਕਿਤੋਂ ਸੁੱਟਿਆ

ਪੁਲਿਸ ਚੌਕੀ ਮਿੱਲਰ ਗੰਜ ਦੇ ਇੰਚਾਰਜ ਏਐਸਆਈ ਬਲਬੀਰ ਸਿੰਘ ਮੁਤਾਬਕ ਉਹ ਦੋਵਾਂ ਪੱਖਾਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ।

Ludhiana News Headline ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ

Source:AbpSanjha