ਪੰਜਾਬ ਵਿੱਚ ਟਿੱਡੀ ਦਲ ਦਾ ਕਹਿਰ, ਤਰਨਤਾਰਨ ਵਿੱਚ ਦਾਖਿਲ ਹੋਣ ਦੇ ਮਿਲੇ ਸੰਕੇਤ

locust-squad-in-tarntaran-punjab
ਪੰਜਾਬ ਦੇ ਖੇਤੀ ਬਾੜੀ ਵਿਭਾਗ ਵਲੋਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ‘ਟਿੱਡੀ ਦਲ’ ਸਬੰਧੀ ਜ਼ਿਲਾ ਤਰਨਤਾਰਨ ਸਣੇ ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਆਦਿ ਜ਼ਿਲਿਆਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਪਾਸਿਕਤਾਨ ਨਾਲ ਲੱਗਦੇ ਸਰੱਹਦੀ ਜ਼ਿਲੇ ਅੰਦਰ ਗੁਆਂਢੀ ਦੇਸ਼ ਰਾਹੀਂ ਟਿੱਡੀ ਦਲ ਦੇ ਦਾਖਲ ਹੋਣ ਦੀ ਸੂਚਨਾ ਮਿਲਣ ਨਾਲ ਜ਼ਿਲੇ ਦੇ 61,700 ਕਿਸਾਨ ਪਰਿਵਾਰਾਂ ਦੀ ਨੀਂਦ ਉਡ ਗਈ ਹੈ।

ਇਹ ਵੀ ਪੜ੍ਹੋ: Corona in Punjab: ਪੰਜਾਬ ਵਿੱਚ ਲਗਾਤਾਰ ਵੱਧ ਰਹੇ ਨੇ Corona ਦੇ ਕੇਸ, ਗੁਰਦਾਰਪੁਰ ਵਿੱਚ ਇਕ ਹੋਰ ਮਾਮਲਾ ਆਇਆ ਸਾਹਮਣੇ

ਖੇਤੀਬਾੜੀ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਸਰੱਹਦੀ ਪਿੰਡਾਂ ਕਿਸਾਨਾਂ ਨੂੰ ‘ਟਿੱਡੀ ਦਲ’ (ਵਿਸ਼ੇਸ਼ ਕਿਸਮ ਦਾ ਕੀੜਾ) ਦੀ ਪਛਾਣ ਅਤੇ ਉਸ ਤੋਂ ਬਚਾਓ ਸਬੰਧੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਖੇਤੀਬਾੜੀ ਅਫਸਰ ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਗੁਆਂਢੀ ਦੇਸ਼ ਪਾਕਿਸਤਾਨ ਵਾਲੇ ਪਾਸਿਓਂ ਇਕ ਵਿਸ਼ੇਸ਼ ਕਿਸਮ ਦੇ ਕੀੜੀਆਂ ਦਾ ਝੁੰਡ ਜਿਸ ਨੂੰ ਟਿੱਡੀ ਦਲ ਕਿਹਾ ਜਾਂਦਾ ਹੈ, ਪੰਜਾਬ ‘ਚ ਦਾਖਲ ਹੋ ਸਕਦਾ ਹੈ। ਇਹ ‘ਟਿੱਡੀ ਦਲ’ ਹਰੇ ਪੱਤਿਆਂ ਨੂੰ ਬਹੁਤ ਤੇਜ਼ੀ ਨਾਲ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ‘ਟਿੱਡੀ ਦਲ’ ਪਾਕਿਸਤਾਨ ‘ਚ ਫਸਲਾਂ ਦਾ ਕਾਫੀ ਨੁਕਸਾਨ ਕਰ ਚੁੱਕਾ ਹੈ ਅਤੇ ਹੁਣ ਰਾਜਸਥਾਨ ਦੇ ਜ਼ਿਆਦਾਤਰ ਇਲਾਕਿਆਂ ‘ਚ ਦਾਖਲ ਹੋ ਫਸਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।