Coronavirus in Punjab : ਪੰਜਾਬ ਦੇ ਹਰ ਜਿਲ੍ਹੇ ਵਿੱਚ ਲਗਾਤਾਰ ਵੱਧ ਰਹੀ ਮਰੀਜ਼ਾਂ ਦੀ ਗਿਣਤੀ, 1400 ਦੇ ਨੇੜੇ ਮਰੀਜ਼ਾਂ ਦੀ ਗਿਣਤੀ

Latest Updates on Corona Virus Patients in Punjab

ਪੰਜਾਬ ਵਿੱਚ ਮੰਗਲਵਾਰ ਨੂੰ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1400 ਦੇ ਨੇੜੇ ਪਹੁੰਚ ਗਈ ਹੈ। ਮਹਾਮਾਰੀ ਕਾਰਨ ਹੁਣ ਤੱਕ ਸੂਬੇ ਚ’ 24 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਫਰੀਦਕੋਟ ਵਿੱਚ ਮੰਗਲਵਾਰ ਨੂੰ 26 ਨਵੇਂ ਕੋਰੋਨਾ ਮਰੀਜ਼ ਵੀ ਪਾਏ ਗਏ। ਇਨ੍ਹਾਂ ਵਿੱਚ ਇੱਕ ਪੰਜ ਸਾਲ ਦੇ ਬੱਚੇ ਸਮੇਤ 22 ਸ਼ਰਧਾਲੂ ਸ਼ਾਮਲ ਹਨ। ਇੱਥੇ ਚਾਰ ਮਰੀਜ਼ ਮਜ਼ਦੂਰ ਹਨ। ਹੁਣ ਜ਼ਿਲ੍ਹੇ ਵਿੱਚ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 44 ਹੋ ਗਈ ਹੈ, ਜਿਨ੍ਹਾਂ ਵਿੱਚੋਂ ਦੋ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ। ਮਰੀਜ਼ਾਂ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਸ਼ਰਾਬ ਦੀ ਹੋਮ ਡਿਲੀਵਰੀ ਕਰਨ ਤੇ ਪੰਜਾਬ ਸਰਕਾਰ ਕਰ ਸਕਦੀ ਹੈ ਵੱਡਾ ਐਲਾਨ

ਮੰਗਲਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ 42, ਫਾਜ਼ਿਲਕਾ ਵਿੱਚ 32 ਅਤੇ ਮੁਕਤਸਰ ਵਿੱਚ 15 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ। ਸੰਗਰੂਰ ਵਿੱਚ 22 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ। ਮੰਗਲਵਾਰ ਨੂੰ ਜਲੰਧਰ ਵਿੱਚ ਪੰਜ, ਕਪੂਰਥਲਾ ਵਿੱਚ ਚਾਰ ਅਤੇ ਲੁਧਿਆਣਾ ਵਿੱਚ ਇੱਕ ਮਰੀਜ਼ ਪਾਜ਼ੀਟਿਵ ਪਾਇਆ ਗਿਆ। ਫਾਜ਼ਿਲਕਾ ਵਿੱਚ ਪਾਏ ਗਏ 32 ਮਰੀਜ਼ਾਂ ਵਿੱਚੋਂ 14 ਅਬੋਹਰ, 10 ਫਾਜ਼ਿਲਕਾ, ਇੱਕ ਰਾਜਸਥਾਨ ਅਤੇ ਸੱਤ ਜਲਾਲਾਬਾਦ ਦੇ ਹਨ। ਸਿਵਲ ਸਰਜਨ ਹਰਚੰਦ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਮੰਗਲਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ 42 ਵਿਅਕਤੀ ਪਾਜ਼ੀਟਿਵ ਪਾਏ ਗਏ। ਉਨ੍ਹਾਂ ਵਿਚੋਂ 18 ਬਟਾਲਾ ਦੇ ਰਹਿਣ ਵਾਲੇ ਹਨ। ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਇਨ੍ਹਾਂ 18 ਲੋਕਾਂ ਵਿਚ ਸ਼ਾਮਲ ਹੈ। ਜੱਗੂ ਫਿਲਹਾਲ ਪਿੰਡ ਢਿੱਲਵਾਂ ਦੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਕੇਸ ਵਿੱਚ ਬਟਾਲਾ ਪੁਲਿਸ ਦੀ ਹਿਰਾਸਤ ਵਿੱਚ ਹੈ। ਮੰਗਲਵਾਰ ਨੂੰ ਬਟਾਲਾ ਐਸਐਸਪੀ ਦਫਤਰ ਦੇ ਸਾਹਮਣੇ ਜੱਗੂ ਦੀ ਮਾਂ ਦੇ ਪਹੁੰਚੀ ਅਤੇ ਪੁਲਿਸ ਉੱਤੇ ਉਸਦੇ ਬੇਟੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ। ਜੱਗੂ ਦੀ ਮਾਂ ਨੇ ਮੰਗ ਕੀਤੀ ਕਿ ਉਸਦੇ ਬੇਟੇ ਨੂੰ ਉਸ ਨਾਲ ਮਿਲਵਾਇਆ ਜਾਵੇ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।