ਕੈਮਰੂਨ ਵਿੱਚ ਲਗਾਤਾਰ ਮੀਂਹ ਪੈਣ ਦੇ ਕਾਰਨ ਖਿਸਕੀ ਜ਼ਮੀਨ, 42 ਲੋਕਾਂ ਦੀ ਮੌਤ

landslide-in-cameroon

ਅਫਰੀਕਾ ਦੇ ਦੇਸ਼ ਕੈਮਰੂਨ ਦੇ ਵਿੱਚ ਉਸ ਸਮੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਥੇ ਜ਼ਮੀਨ ਖਿਸਕਣ ਦੇ ਨਾਲ 42 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇੱਥੇ ਪਹਿਲਾਂ ਵੀ ਜਮੀਨ ਖਿਸਕਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਕ ਸਥਾਨਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਏ.ਐੱਫ.ਪੀ. ਨੂੰ ਦੱਸਿਆ,”ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ।

ਜ਼ਰੂਰ ਪੜ੍ਹੋ: ਬਠਿੰਡਾ ਦੇ ਵਿੱਚ SBI ਬੈਂਕ ਨੂੰ ਲੱਗੀ ਅੱਗ, ਸਾਰਾ ਰਿਕਾਰਡ ਸੜ ਕੇ ਸੁਆਹ

ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਕੈਮਰੂਨ ਰੇਡੀਓ ਟੈਲੀਵਿਜਨ (ਸੀ.ਆਰ.ਟੀ.ਵੀ.) ਵਿਚ ਇਕ ਅਧਿਕਾਰਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਘਟਨਾਵਾਂ ਵਾਪਰਨ ਦੇ ਨਾਲ ਹੋਈਆਂ ਮੌਤਾਂ ਵਿੱਚ ਮਰੇ ਹੋਏ ਲੋਕਾਂ ਦੀਆਂ ਲਾਸ਼ਾਂ ਨੂੰ ਸ਼ਹਿਰ ਦੇ ਹਸਪਤਾਲ ਵਿਚ ਲਿਜਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ 30 ਲੋਕਾਂ ਦੇ ਮਾਰੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਸੀ।

landslide-in-cameroon

ਇੱਕ ਸਥਾਨਕ ਅਧਿਕਾਰੀ ਦਾ ਕਹਿਣਾ ਹਕੇ ਲਗਾਤਾਰ ਮੀਂਹ ਪੈਣ ਦੇ ਕਾਰਨ ਇਹ ਘਟਨਾਵਾਂ ਵਾਪਰ ਰਹੇ ਹਨ। ਜਿਸ ਦੇ ਨਾਲ ਗੁਆਂਢੀ ਦੇਸ਼ ਨਾਈਜੀਰੀਆ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਵੈਸਟ ਰੀਜ਼ਨ ਦੇ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਮਕਾਨ ਨਸ਼ਟ ਹੋਏ ਹਨ ਉਹ ਇਕ ਪਹਾੜੀ ਦੇ ਕਿਨਾਰੇ ਬਣੇ ਹੋਏ ਸਨ। ਇਹ ਖਤਰੇ ਵਾਲਾ ਖੇਤਰ ਹੈ। ਕੈਮਰੂਨ ਦੇ ਰਾਸ਼ਟਰਪਤੀ ਪੌਲ ਬੀਆ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਕੀਤੀ ਹੈ।