ਰੇਤ ਦੀ ਮਾਈਨਿੰਗ ਕਰਦੇ ਹੋਏ 2 ਨੌਜਵਾਨਾਂ ਦੀ ਮੌਤ

land mining

ਪੰਜਾਬ ਵਿੱਚ ਹਰ ਰੋਜ਼ ਕੋਈ ਨਾ ਕੋਈ ਵੱਡਾ ਮਾਮਲਾ ਸਾਹਮਣੇ ਆ ਜਾਂਦਾ ਹੈ। ਇਕ ਪਾਸੇ ਤਾਂ ਅੱਧਾ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਅਤੇ ਦੂਜੇ ਪਾਸੇ ਰੇਤ ਮਾਈਨਿੰਗ ਦਾ ਕੰਮ ਵੀ ਪੂਰਾ ਜ਼ੋਰ ਨਾਲ ਚਾਲ ਰਿਹਾ ਹੈ। ਮਾਮਲਾ ਅਜਨਾਲਾ ਦੇ ਨੇੜਲੇ ਪਿੰਡ ਚੱਕ ਔਲ ਦਾ ਹੈ ਜਿਥੇ ਰੇਤ ਦੀ ਮਾਈਨਿੰਗ ਕਰਦੇ ਹੋਏ ਦੋ ਨੌਜਵਾਨਾਂ ਦੀ ਰੇਤ ਦੀ ਢਿੱਗ ਡਿੱਗਣ ਨਾਲ ਮੌਤ ਹੋ ਗਈ ਹੈ।

land mining

ਜਾਣਕਰੀ ਅਨੁਸਾਰ ਅਜਨਾਲਾ ਤਹਿਸੀਲ ਦੇ ਨੇੜਲੇ ਪਿੰਡ ਚੱਕਔਲ ‘ਚ ਸੁਖਰਾਜ ਸਿੰਘ,ਜੱਗਾ ਸਿੰਘ ਪੁੱਤਰ ਗੁਰਮੇਜ ਸਿੰਘ ਆਪਣੀ ਜ਼ਮੀਨ ਵਿੱਚੋਂ ਮਜ਼ਦੂਰਾਂ ਕੋਲੋਂ ਦਿਹਾੜੀ ‘ਤੇ ਰੇਤਾ ਪੁਟਾ ਰਿਹਾ ਸੀ। ਪਰ ਅਚਾਨਕ ਰੇਤ ਦੀ ਢਿੱਗ ਡਿਗਾਂ ਦੇ ਨਾਲ ਖੱਡ ਅੰਦਰ ਰੇਤਾ ਪੁੱਟ ਰਹੇ ਮਜ਼ਦੂਰ ਘੁੰਮਣ ਸਿੰਘ (18) ਪੁੱਤਰ ਫੁੰਮਣ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜੋ ਕਿ ਅਜਨਾਲਾ ਦੇ ਨੇੜਲੇ ਪਿੰਡ ਚੱਕ ਔਲ ਦਾ ਹੀ ਰਹਿਣ ਵਾਲਾ ਸੀ। ਦੂਜਾ ਮਜ਼ਦੂਰ ਕੁਲਵਿੰਦਰ ਸਿੰਘ (19) ਪੁੱਤਰ ਭਗਵਾਨ ਸਿੰਘ ਨੇ ਸਿਵਲ ਹਸਪਤਾਲ ਅਜਨਾਲਾ ‘ਚ ਦਮ ਤੋੜ ਦਿੱਤਾ ਅਤੇ ਇੱਕ ਮਜ਼ਦੂਰ ਦੇ ਜ਼ਖਮੀ ਹੋਣ ਦੀ ਸੂਚਨਾ ਹੈ।

ਮਿਰਤਕ ਦੇ ਪਰਿਵਾਰਾਂ ਨੂੰ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਨਜਾਇਜ ਤੌਰ ਰੇਤ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪੂਰੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ। ਉਹਨਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਐੱਸ.ਐੱਚ.ਓ ਅਜਨਾਲਾ ਸਬ ਇੰਸਪੈਕਟਰ ਸ੍ਰ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਘਟਨਾ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਜ਼ਰੂਰ ਪੜ੍ਹੋ: ਸੰਜੇ ਦੱਤ ਨੇ ਸਿਆਸੀ ਪਾਰੀ ਖੇਡਣ ਤੋਂ ਕੀਤਾ ਇਨਕਾਰ

ਮਿਲੀ ਜਾਣਕਾਰੀ ਅਨੁਸਾਰ ਰੇਤ ਮਾਈਨਿੰਗ ਜਿਆਦਾ ਹੋਣ ਕਰਕੇ ਖੱਡ ਕਾਫੀ ਡੂੰਘੀ ਹੋ ਗਈ ਸੀ। ਰੇਤ ਦੀ ਖੱਡ ਡੂੰਘੀ ਹੋਣ ਕਾਰਨ ਖੱਡ ਵਿੱਚ ਫਸੇ ਵਿਅਕਤੀਆਂ ਨੂੰ ਰੇਤ ਹੇਠੋਂ ਕੱਢਣ ‘ਚ 2 ਘੰਟੇ ਦੇ ਕਰੀਬ ਸਮਾਂ ਲੱਗ ਗਿਆ।ਜਿਸ ਨਾਲ ਇੱਕ ਵਿਅਕਤੀ ਦੀ ਮੌਤੇ ਤੇ ਮੌਤ ਹੋ ਗਈ ਅਤੇ ਦੂਸਰੇ ਨੇ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ।