ਈਸ਼ਾ ਦਿਉਲ ਨੇ ਆਪਣੀ ਬੇਟੀ ਨਾਲ ਕੀਤਾ ਰੈਂਪਵਾਕ

lakme fashion week 2019

ਦੇਸ਼ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਚਰਚਾ ਹੁੰਦੀ ਰਹਿੰਦੀ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਈਸ਼ਾ ਦਿਉਲ ਅੱਜ ਕੱਲ ਬਹੁਤ ਸੁਰਖੀਆਂ ਬਟੋਰ ਰਹੀ ਹੈ। ਈਸ਼ਾ ਦਿਉਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਦੇ ਬੇਟੀ ਹੈ ਅਤੇ ਦੋ ਬੇਟੀਆਂ ਦੀ ਮਾਂ ਵੀ ਹੈ। ਪਿਛਲੇ ਦਿਨੀਂ ਮੁੰਬਈ ਵਿੱਚ ਹੋਏ ‘ਲੈਕਮੇ ਫੈਸ਼ਨ ਵੀਕ’ ਈਸ਼ਾ ਦਿਉਲ ਨੇ ਆਪਣੀ ਬੇਟੀ ਨਾਲ
ਰੈਂਪਵਾਕ ਕੀਤਾ। ਜਿਸ ਕਰਕੇ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ।

ਜ਼ਰੂਰ ਪੜ੍ਹੋ: ਪੰਜਾਬ ਦੀ ਇੱਕ ਹੋਰ ਧੀ ਨੇ ਰਚਿਆ ਇਤਿਹਾਸ

ਈਸ਼ਾ ਦਿਉਲ ਨੇ ਆਪਣੀ ਬੇਟੀ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਵੀ ਸੇਅਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਈਸ਼ਾ ਦਿਉਲ ਦਾ ਵਿਆਹ ਭਰਤ ਤਖਤਾਨੀ ਨਾਲ ਹੋਇਆ ਸੀ। ਆਉਣੇ ਵਿਆਹ ਤੋਂ ਬਾਅਦ ਈਸ਼ਾ ਦਿਉਲ ਲਾਈਮਲਾਈਟ ‘ਚ ਘੱਟ ਹੀ ਨਜ਼ਰ ਆਉਂਦੀ ਹੈ, ਜਿਸ ਦੇ ਬਾਵਜੂਦ ਵੀ ਈਸ਼ਾ ਦਿਉਲ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਦੇ ਲਈ ਬਹੁਤ ਐਕਟਿਵ ਰਹਿੰਦੀ ਹੈ।

ਦੱਸ ਦੇਈਏ ਈਸ਼ਾ ਦਿਉਲ ਨੇ ਭਰਤ ਤਖਤਾਨੀ ਦੇ ਸਾਲ 2010 ਵਿੱਚ ਵਿਆਹ ਕਰਵਾਇਆ ਸੀ। ਈਸ਼ਾ ਦਿਉਲ ਨੇ 10 ਜੂਨ ਨੂੰ ਹੀ ਦੂਜੀ ਬੇਟੀ ਨੂੰ ਜਨਮ ਦਿੱਤਾ ਸੀ । ਇਸ ‘ਲੈਕਮੇ ਫੈਸ਼ਨ ਵੀਕ’ ਦੇ ਦੌਰਾਨ ਉਹਨਾਂ ਦੇ ਪਤੀ ਭਰਤ ਤਖਤਾਨੀ ਵੀ ਮੌਜੂਦ ਸਨ । ਜਿਸ ਦੇ ਜਾਣਕਾਰੀ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।