ਕਾਰਤੀਕ-ਕ੍ਰਿਤੀ ਦੀ ‘ਲੁਕਾਛੁਪੀ’ ਦਾ ਟ੍ਰੇਲਰ ਹੋਇਆ ਰਿਲੀਜ਼ , ਤੁਸੀਂ ਵੀ ਵੇਖੋ

LUKA CHUPPI

ਜਲਦੀ ਹੀ ਕਾਰਤੀਕ ਆਰੀਅਨ ਅਤੇ ਕ੍ਰਿਤੀ ਸੈਨਨ ਦੀ ਫ਼ਿਲਮ ‘ਲੁਕਾਛੁਪੀ’ ਰਿਲੀਜ਼ ਹੋਣ ਵਾਲੀ ਹੈ। ਬੀਤੇ ਦਿਨੀਂ ਹੀ ਟੀਮ ਨੇ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਸੀ। ਜਿਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ‘ਚ ਮਿੰਟਾਂ ਦਾ ਸਮਾਂ ਲੱਗਿਆ। ਹੁਣ ਦੋਨਾਂ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਕੁਝ ਸਮਾਂ ਪਹਿਲਾਂ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 2 ਮਿੰਟ 49 ਸੈਕਿੰਡ ਦੇ ਟ੍ਰੇਲਰ ‘ਚ ਕਈ ਥਾਂ ਅਜਿਹੇ ਮੌਕੇ ਆਉਂਦੇ ਹਨ ਜਿੱਥੇ ਤੁਸੀ ਆਪਣੇ ਆਪ ਨੂੰ ਹੱਸਣ ਤੋਂ ਰੋਕ ਨਹੀਂ ਪਾਓਗੇ। ਇਸ ਦੀ ਸ਼ੁਰੂਆਤ ਕਾਰਤੀਕ ਤੋਂ ਹੁੰਦੀ ਹੈ ਜਿੱਥੇ ਉਹ ਵਿਆਹ ਕਰਵਾਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਉਂਦਾ ਹੈ।

ਕ੍ਰਿਤੀ ਨੂੰ ਵਿਆਹ ਲਈ ਪਰਪੋਜ਼ ਕਰਨ ਤੋਂ ਬਾਅਦ ਕ੍ਰਿਤੀ ਲਿਵ ਇੰਨ ‘ਚ ਰਹਿਣ ਦੀ ਸਲਾਹ ਦਿੰਦੀ ਹੈ ਜਿਸ ਤੋਂ ਬਾਅਦ ਦੋਵਾਂ ਦਾ ਰਿਸ਼ਤਾ ਉਲਘਦਾ ਜਾਂਦਾ ਹੈ। ਕਹਾਣੀ ‘ਚ ਟਵੀਸਟ ਉਦੋਂ ਆਉਂਦਾ ਹੈ ਜਦੋਂ ਦੋਨੋਂ ਆਪਣੇ ਪਰਿਵਾਰ ਨੂੰ ਝੂਠੇ ਵਿਆਹ ਦੀ ਮਨਘੜਤ ਕਹਾਣੀਆਂ ਸੁਣਾਉਂਦੇ ਹਨ।

‘ਲੁਕਾਛੁਪੀ’ ਨੂੰ ਦਿਨੇਸ਼ ਵੀਜਨ ਨੇ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ ਇੱਕ ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਜਿਸ ‘ਚ ਦੋਨਾਂ ਤੋਂ ਇਲਾਵਾ ਅਪਾਰਸ਼ਕਤੀ ਖੁਰਾਨਾ, ਪੰਕਜ ਤ੍ਰਿਪਾਠੀ ਤੇ ਵਿਨੈ ਪਾਠਕ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

Source:AbpSanjha