ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ 100 ਫ਼ੀਸਦੀ ਪੂਰਾ ਹੋ ਚੁੱਕਿਆ: ਪਾਕਿਸਤਾਨ

 kartarpur-sahib-corridor

ਪਾਕਿਸਤਾਨ ਨੇ ਕਰਤਾਰਪੁਰ ਸਾਹਹਿਬ ਲਾਂਘੇ ਦੀ ਇੱਕ ਹੋਰ ਵੀਡੀਓ ਬਣਾ ਕੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵੱਲੋਂ ਇਸ ਲਾਂਘੇ 100 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਦੂਜੇ ਪਾਸੇ ਭਾਰਤ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ 80 ਫ਼ੀਸਦੀ ਪੂਰਾ ਹੋ ਚੁੱਕਾ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗ੍ਰੰਥੀ ਦਾ ਕਹਿਣਾ ਹੈ ਕਿ ਟਰਮੀਨਲ ਬਿਲਡਿੰਗ ਸਟਰਕਚਰ ਕੰਪਲੀਟ ਹੋ ਚੁੱਕਾ ਹੈ।

ਜ਼ਰੂਰ ਪੜ੍ਹੋ: ਜਲਵਾਯੂ ਪਰਿਵਰਤਨ ਨੂੰ ਲੈ ਕੇ ਸਕੂਲੀ ਬੱਚਿਆਂ ਵਲੋਂ ਰੋਸ ਪ੍ਰਦਰਸ਼ਨ

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗ੍ਰੰਥੀ ਨੇ ਦੱਸਿਆ ਕਿ ਟਰਮੀਨਲ ਵਿਚ ਖਿੜਕੀਆਂ ਲੱਗਣ ਦਾ ਕੰਮ ਚੱਲ ਰਿਹਾ ਹੈ ਅਤੇ ਰੰਗ-ਰੋਗਨ ਦਾ ਕੰਮ ਹੁਣ ਤੱਕ 60 ਫੀਸਦੀ ਪੂਰਾ ਹੋ ਚੁੱਕਾ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੋਂ ਬਾਅਦ ਸੀਨੀਅਰ ਇੰਜੀਨੀਅਰ ਕਾਸ਼ਿਫ ਅਲੀ ਨੇ ਇੱਕ ਨਵੀਂ ਬਣਾਈ ਵੀਡੀਓ ਵਿਚ ਦੱਸਿਆ ਹੈ ਕਿ ਆਉਣ ਵਾਲੇ 10 ਦਿਨ ਵਿਚ ਸਾਡਾ ਮਾਰਬਲ ਦਾ ਸਾਰਾ ਕੰਮ ਵੀ ਖਤਮ ਹੋ ਜਾਵੇਗਾ। ਦਰਸ਼ਨੀ ਡਿਓੜੀ ਦਾ ਕੰਮ 100 ਫੀਸਦੀ ਪੂਰਾ ਚੁੱਕਾ ਹੈ। ਇੰਜੀਨੀਅਰ ਕਾਸ਼ਿਫ ਅਲੀ ਦਾ ਕਹਿਣਾ ਹੈ ਕਿ ਸਾਡਾ ਜੋ ਪੇਂਟ ਵਰਕ ਦਾ ਕੰਮ ਹੈ ਉਹ 72 ਫੀਸਦੀ ਦੇ ਕਰੀਬ ਪੂਰਾ ਹੋ ਚੁੱਕਾ ਹੈ। ਇੰਡੋਰ ਇਲੈਕਟਰੀਕਲ ਵਰਕਰਸ ਸਾਡਾ 80 ਫੀਸਦੀ ਦੇ ਕਰੀਬ ਹੋ ਚੁੱਕਾ ਹੈ।

ਕਾਸ਼ਿਫ ਅਲੀ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜੋ ਵੀ ਕੰਮ ਬਾਕੀ ਰਹਿ ਗਿਆ ਹੈ ਉਹ ਆਉਣ ਵਾਲੇ 45 ਦਿਨਾਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਖ਼ਿਲਾਫ਼ ਬਹੁਤ ਸਾਰੀਆਂ ਅਜਿਹੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਕੁੱਝ ਪਾਕਿਸਤਾਨ ਵਿੱਚ ਸਥਿਤ ਧਾਰਮਿਕ ਇਮਾਰਤਾਂ ਢਾਹ ਦਿੱਤੀਆਂ ਗਈਆਂ ਹਨ, ਅਜਿਹਾ ਬਿਲਕੁੱਲ ਨਹੀਂ ਹੈ, ਇਮਾਰਤਾਂ ਸੁਰੱਖਿਅਤ ਹਨ। ਜੋ ਅੰਮ੍ਰਿਤ ਦਾ ਖੂਹ ਹੈ ਉਸ ਦੇ ਆਸ-ਪਾਸ ਵੀ ਅਸੀਂ ਇਕ ਚਬੂਤਰਾ ਬਣਾ ਦਿੱਤਾ ਸੀ ਤਾਂ ਕਿ ਸ਼ਰਧਾਲੂ ਚਬੂਤਰੇ ਵਿਚ ਆ ਕੇ ਅੰਮ੍ਰਿਤ ਨੂੰ ਲੈ ਸਕਣ।