ਕਰਨ ਔਜਲਾ ਦਾ ਨਵਾਂ ਗੀਤ ‘ਇੰਕ’ ਹੋਵੇਗਾ 17 ਅਕਤੂਬਰ ਨੂੰ ਰਿਲੀਜ਼

karan aujla new song

ਕਰਨ ਔਜਲਾ ਜਿਸ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ, ਨੇ ਪੰਜਾਬੀ ਇੰਡਸਟਰੀ ਨੂੰ ਹਿੱਟ ਤੋਂ ਹਿੱਟ ਗੀਤ ਦਿੱਤੇ ਹਨ। ਕਰਨ ਔਜਲਾ ਦਾ ਹੁਣ ਇੱਕ ਨਵਾਂ ਗੀਤ ‘ਇੰਕ’ ਆ ਰਿਹਾ ਹੈ। ਜੋ ਕਿ 17 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਕਰਨ ਔਜਲਾ ਨੇ ਆਪਣੇ ਨਵੇਂ ਗੀਤ ਦਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟਰ ਵੀ ਸੇਅਰ ਕੀਤਾ ਹੈ। ਕਰਨ ਔਜਲਾ ਨੇ ਆਪਣੇ ਗੀਤਾਂ ਦੇ ਵਿੱਚੋਂ ਜਿਆਦਾ ਗੀਤ ਆਪ ਹੀ ਕੰਪੋਜ਼ ਕੀਤੇ ਹਨ।

ਕਰਨ ਔਜਲਾ ਦੇ ਸਾਰੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਹੈ। ਕਰਨ ਔਜਲਾ ਨੇ ‘ਨੋ ਨੀਡ’, ‘ਕੋਈ ਚੱਕਰ ਨੀ’, ‘ਡੌਂਟ ਲੁੱਕ’, ‘ਫੈਕਟਸ’ ਵਰਗੇ ਬਹੁਤ ਸਾਰੇ ਗੀਤ ਹਿੱਟ ਲਿਸਟ ਵਿੱਚ ਸ਼ਾਮਿਲ ਹਨ। ਕਰਨ ਔਜਲਾ ਗੀਤਾਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਨਾਲ ਕੋਲੈਬੋਰੇਟ ਵੀ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ਦੀਪ ਜੰਡੂ, ਬੋਹੇਮੀਆ, ਦਿਲਪ੍ਰੀਤ ਢਿੱਲੋਂ, ਹਰਫ ਚੀਮਾ, ਪੈਨੀ ਅਤੇ ਹੋਰ ਵੀ ਕਈ ਗਾਇਕਾਂ ਨਾਲ ਹਿੱਟ ਗੀਤ ਦੇ ਚੁੱਕੇ ਹਨ।

ਜ਼ਰੂਰ ਪੜ੍ਹੋ: ਪਰਮੀਸ਼ ਵਰਮਾ ਦੇ 15 ਸਾਲ ਪੁਰਾਣੇ ਸਾਥੀ ਨੇ ਛੱਡਿਆ ਪਰਮੀਸ਼ ਦਾ ਸਾਥ

ਕਰਨ ਔਜਲਾ ਦੇ ਨਵੇਂ ਗੀਤ ‘ਇੰਕ’ ਨੂੰ ਜੇ ਸਟੈਟਿਕ ਨੇ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ ਅਤੇ ਰੁਪਨ ਬੱਲ ਵਲੋਂ ਇਸ ਗੀਤ ਵੀਡੀਓ ਤਿਆਰ ਕੀਤਾ ਜਾ ਰਹੀ ਹੈ, ਜਿਸ ਨੂੰ ਸਪੀਡ ਰਿਕਾਰਡਸ ਦੇ ਬੈਨਰ ਰਿਲੀਜ਼ ਕੀਤਾ ਜਾ ਰਿਹਾ ਹੈ। ਕਰਨ ਔਜਲਾ ਦਾ ਇਹ ਗੀਤ ਸਾਰੇ ਦਰਸ਼ਕਾਂ ਨੂੰ 17 ਅਕਤੂਬਰ ਨੂੰ ਦੇਖਣ ਅਤੇ ਸੁਨਣ ਨੂੰ ਮਿਲਣ ਜਾ ਰਿਹਾ ਆ।