ਕਪਿਲ ਤੇ ਮੀਕਾ ਸਿੰਘ ਨੇ ਇੰਝ ਮਨਾਇਆ ਹਰਭਜਨ ਮਾਨ ਦਾ ਬਰਥਡੇ, ਵੀਡੀਓ ਵਾਇਰਲ

Harbhajan Maan

ਜਲੰਧਰ (ਬਿਊਰੋ) : ਸੱਭਿਆਚਾਰਕ ਗੀਤਾਂ ਨਾਲ ਲੋਕਾਂ ਦੇ ਦਿਲਾਂ ‘ਚ ਘਰ ਕਰਨ ਵਾਲੇ ਪੰਜਾਬੀ ਗਾਇਕ ਤੇ ਐਕਟਰ ਹਰਭਜਨ ਮਾਨ ਅੱਜ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਪੰਜਾਬ ਦੇ ਹਰਮਨ ਪਿਆਰੇ ਗਾਇਕ ਹਰਭਜਨ ਮਾਨ ਦਾ ਜਨਮ 30 ਦਸੰਬਰ, 1965 ਨੂੰ ਪੰਜਾਬ ‘ਚ ਹੋਇਆ। ਗਾਇਕ ਅਤੇ ਅਦਾਕਾਰ ਹਰਭਜਨ ਮਾਨ ਜਿਨ੍ਹਾਂ ਨੇ ਸਖਤ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਹਾਲ ਹੀ ‘ਚ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਕਪਿਲ ਸ਼ਰਮਾ, ਮੀਕਾ ਸਿੰਘ ਵੀ ਨਜ਼ਰ ਆਏ। ਦਰਅਸਲ ਕਪਿਲ ਸ਼ਰਮਾ ਤੇ ਮੀਕਾ ਸਿੰਘ ਨੇ ਹਰਭਜਨ ਮਾਨ ਦਾ ਬਰਥਡੇ ਸੈਲੀਬ੍ਰੇਟ ਕੀਤਾ।

ਪੰਨੇ: Next »