ਬਠਿੰਡਾ ਜ਼ਿਲ੍ਹੇ ਵਿੱਚ ਪੀਲੀਏ ਦਾ ਕਹਿਰ,100 ਤੋਂ ਵੱਧ ਲੋਕਾਂ ਨੂੰ ਲਿਆ ਆਪਣੀ ਲਪੇਟ ਵਿੱਚ

jaundice-in-bathinda

ਪੰਜਾਬ ਦੇ ਬਠਿੰਡਾ ਜਿਲੇ ਵਿੱਚ ਪੀਲੀਏ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਦਾ ਇਹ ਦੂਜਾ ਪਿੰਡ ਆ ਜਿਥੇ ਪੀਲੀਏ ਦਾ ਅਸਰ ਇੰਨ੍ਹਾਂ ਜਿਆਦਾ ਹੋ ਰਿਹਾ ਹੈ। ਸਭ ਤੋਂ ਪਹਿਲਾ ਬਠਿੰਡਾ ਦੇ ਪਿੰਡ ਹਰਰਾਏਪੁਰ ਵਿੱਚ ਪੀਲੀਏ ਨੇ ਆਪਣਾ ਕਹਿਰ ਢਾਹਿਆ ਅਤੇ ਹੁਣ ਬਠਿੰਡਾ ਦੇ ਪਿੰਡ ਰਾਮਾਂ ਵਿੱਚ ਪੀਲੀਏ ਨੇ 100 ਤੋਂ ਜਿਆਦਾ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਜ਼ਰੂਰ ਪੜ੍ਹੋ: ਮਾਇਆਵਤੀ ਦਾ ਕਾਂਗਰਸ ਤੇ ਤਿੱਖਾ ਵਾਰ, ਕਾਂਗਰਸ ਨੂੰ ਦੱਸਿਆ ਧੋਖੇਬਾਜ਼

ਪੀਲੀਏ ਦੇ ਅਸਰ ਨੂੰ ਇੰਨ੍ਹਾਂ ਜਿਆਦਾ ਵੱਧਦਾ ਹੋਇਆ ਦੇਖ ਕੇ ਬਠਿੰਡਾ ਦਾ ਸਿਹਤ ਵਿਭਾਗ ਵੀ ਚੌਕੰਨਾ ਹੋ ਗਿਆ ਹੈ। ਸਿਹਤ ਵਿਭਾਗ ਨੇ ਆਪਣੀਆਂ ਵੱਖ-ਵੱਖ ਟੀਮਾਂ ਬਣਾ ਕੇ ਪਿੰਡਾਂ ਵਿੱਚ ਭੱਜ ਦਿੱਤੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਪਿੰਡ ਰਾਮਾਂ ਵਿੱਚ 100 ਤੋਂ ਜਿਆਦਾ ਲੋਕ ਪੀਲੀਏ ਦੀ ਲਪੇਟ ਵਿੱਚ ਆ ਚੁੱਕੇ ਹਨ। ਅਤੇ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਪਿੰਡ ਵਿੱਚ ਪੀਲੀਏ ਦੇ ਕਾਰਨ ਇੱਕ ਨੌਜਵਾਨ ਦ ਮੌਤ ਵੀ ਹੋ ਗਈ ਹੈ।

jaundice-in-bathinda

ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪੀਲੀਏ ਹੋਣ ਦੀ ਖਾਸ ਵਜ੍ਹਾ ਪੀਣ ਵਾਲਾ ਪ੍ਰਦੂਸ਼ਿਤ ਪਾਣੀ ਹੈ। ਜੋ ਕਿ ਹੱਦ ਤੋਂ ਜਿਆਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ । ਬਠਿੰਡਾ ਦੇ ਪਿੰਡ ਰਾਮਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਪਾਣੀ ਨੂੰ ਸਾਫ਼ ਕਰਵਾਉਣ ਦੀ ਮੰਗ ਕੀਤੀ ਹੈ। ਪਿੰਡ ਰਾਮਾਂ ਤੋਂ ਇਲਾਵਾ ਬਠਿੰਡਾ ਦੇ ਪਿੰਡ ਹਰਰਾਏਪੁਰ ਵਿੱਚ ਵੀ ਪੀਲੀਏ ਦੇ 85 ਦੇ ਕਰੀਬ ਮਰੀਜ਼ ਪਾਏ ਗਏ ਹਨ।