Lockdown in Jalandhar: ਲੰਮੇ ਸਮੇ ਬਾਅਦ ਜਲੰਧਰ ਦੇ ਰੈਣਕ ਬਾਜ਼ਾਰ ਵਿੱਚ ਦਿਸੀ ਰੌਣਕ

jalandhar-rainak-bazar-open-shops

Lockdown in Jalandhar: ਜਲੰਧਰ ‘ਚ ਕਰਫਿਊ ਖਤਮ ਹੋਣ ਤੋਂ ਬਾਅਦ ਹੌਲੀ-ਹੌਲੀ ਜ਼ਿੰਦਗੀ ਪਟੜੀ ‘ਤੇ ਵਾਪਸ ਆਉਣੀ ਸ਼ੁਰੂ ਹੋ ਗਈ ਹੈ। ਅੱਜ ਜਲੰਧਰ ‘ਚ ਉਸ ਸਮੇਂ ਪੂਰੀ ਰੌਣਕ ਦੇਖਣ ਨੂੰ ਮਿਲੀ ਜਦੋਂ ਇਥੇ ਦੋ ਮਹੀਨਿਆਂ ਬਾਅਦ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ ਸਮੇਤ ਸ਼ਹਿਰ ਦੇ ਹੋਰ ਬਾਜ਼ਾਰਾਂ ‘ਚ ਦੁਕਾਨਾਂ ਖੁੱਲ੍ਹੀਆਂ। ਅੱਜ ਸਵੇਰੇ 7 ਵਜੇ ਦੁਕਾਨਾਂ ਖੁੱਲ੍ਹਣ ‘ਤੇ ਦੁਕਾਨਦਾਰਾਂ ‘ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਥੇ ਸਵੇਰੇ 7 ਵਜੇ ਤੋਂ 11 ਵਜੇ ਤੱਕ ਦੁਕਾਨਾਂ ਖੁੱਲ੍ਹਣ ਦੀ ਛੋਟ ਦਿੱਤੀ ਗਈ ਹੈ।

ਦੁਕਾਨਾਂ ਖੋਲ੍ਹਣ ਦੌਰਾਨ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਵੀ ਦੁਕਾਨਦਾਰਾਂ ਵੱਲੋਂ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ‘ਚ ਸੈਨੇਟਾਈਜ਼ਰ ਅਤੇ ਮਾਸਕ ਰੱਖੇ ਹੋਏ ਹਨ ਅਤੇ ਮਾਸਕ ਪਹਿਣਨ ਵਾਲੇ ਨੂੰ ਹੀ ਦੁਕਾਨਦਾਰ ‘ਚ ਐਂਟਰੀ ਦਿੱਤੀ ਜਾ ਰਹੀ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ