Corona in Punjab: ਪੰਜਾਬ ਵਿੱਚ Corona ਦਾ ਦਬਦਬਾ ਜਾਰੀ, ਜਲਾਲਾਬਾਦ ਦੇ ਪਿੰਡਾਂ ਨੂੰ ਕੀਤਾ ਸੀਲ

jalalabad-village-seal-due-to-corona

Corona in Punjab: ਸ਼੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ‘ਚ 4 ਲੋਕਾਂ ਦੀ ਰਿਪੋਰਟ Corona ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਲੋਂ ਜਲਾਲਾਬਾਦ ‘ਚ ਬਾਬਾ ਦੀਪ ਸਿੰਘ ਨਗਰ ਦੇ ਆਲੇ-ਦੁਆਲੇ ਦਾ ਇਕ ਕਿਲੋਮੀਟਰ ਅਤੇ ਚੱਕ ਦੁਮਾਲਕੇ ਟਿੰਡਾਵਾਲਾ ਦਾ ਏਰੀਆ ਸੀਲ ਕਰ ਦਿੱਤਾ ਗਿਆ ਹੈ।ਉਧਰ ਸਿਵਲ ਸਰਜਨ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਕਿ ਉਹ ਏਰੀਏ ਸੀਲ ਕੀਤੇ ਜਾਣ ਜਿਸ ਏਰੀਏ ਨਾਲ ਸਬੰਧ ਮਰੀਜ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਤੋਂ ਸਾਰੀ ਜਾਣਕਾਰੀ ਲਈ ਜਾ ਰਹੀ ਹੈ ਕਿ ਉਹ ਕਿਨ੍ਹਾਂ ਲੋਕਾਂ ਦੇ ਸੰਪਰਕ ‘ਚ ਆਏ ਸਨ ਅਤੇ ਉਨ੍ਹਾਂ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਰਾਜਸਥਾਨ ਦੇ ਜੈਸਲਮੇਲ ਨਾਲ ਸਬੰਧਤ ਏਰੀਏ ਤੋਂ ਜਲਾਲਾਬਾਦ ਆਉਣ ਵਾਲੇ 410 ਦੇ ਕਰੀਬ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਰਹੇ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।