iPhone 12 Pro ਦੇ ਫੀਚਰਜ਼ ਹੋਏ ਲੀਕ, ਨਵਾਂ ਕੈਮਰਾ, 120Hz ਡਿਸਪਲੇਅ ਅਤੇ ਹੋਏ ਇਹਨਾਂ ਫੀਚਰਜ਼ ਵਿੱਚ ਵੱਡੇ ਬਦਲਾਅ

Iphone 12 pro leaked features Great Camera Big Battery

Apple ਦੇ ਨਵੇਂ iPhone ਆਮ ਤੌਰ ‘ਤੇ ਸਤੰਬਰ ਵਿਚ ਲਾਂਚ ਕੀਤੇ ਜਾਂਦੇ ਹਨ। ਪਰ ਇਸ ਵਾਰ ਸਥਿਤੀ ਥੋੜੀ ਵੱਖਰੀ ਹੈ, ਕੋਰੋਨਾ ਵਾਇਰਸ ਕਾਰਨ ਲ਼ੋਕਡਾਊਨ ਹੈ। ਅਜਿਹੀ ਸਥਿਤੀ ਵਿੱਚ ਸ਼ਾਇਦ ਇਸ ਵਾਰ ਕੰਪਨੀ ਬਿਨਾਂ ਕਿਸੇ ਫਿਜ਼ੀਕਲ ਇਵੇੰਟ ਦੇ ਇੱਕ ਨਵਾਂ ਆਈਫੋਨ ਲਾਂਚ ਕਰੇਗੀ।

iPhone 12 ਨਾਲ ਜੁੜੇ ਲੀਕ ਆਉਣੇ ਸ਼ੁਰੂ ਹੋ ਗਏ ਹਨ ਅਤੇ ਤਾਜ਼ਾ ਜਾਣਕਾਰੀ ਦੇ ਅਨੁਸਾਰ, ਕੰਪਨੀ iPhone 11 ਦੀ ਸੀਰੀਜ਼ ਦੇ ਮੁਕਾਬਲੇ iPhone 12 ਵਿੱਚ ਕੁਝ ਵੱਡੇ ਬਦਲਾਅ ਕਰਨ ਜਾ ਰਹੀ ਹੈ।

ਰਿਪੋਰਟਾਂ ਦੇ ਅਨੁਸਾਰ iPhone 12 ਸੀਰੀਜ਼ ਵਿੱਚ ਇੱਕ 120Hz ਡਿਸਪਲੇਅ ਉਪਲੱਬਧ ਹੋਵੇਗਾ। ਕਿਉਂਕਿ ਲਗਭਗ ਸਾਰੀਆਂ ਵੱਡੀਆਂ ਕੰਪਨੀਆਂ ਆਪਣੇ ਫਲੈਗਸ਼ਿਪ ਸਮਾਰਟਫੋਨਜ਼ ਵਿੱਚ 90Hz ਤੋਂ 120Hz ਡਿਸਪਲੇਅ ਦੇ ਰਹੀਆਂ ਹਨ, ਇਸ ਲਈ Apple ਉੱਤੇ ਵੀ ਦਬਾਅ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ iPhone 12 Pro ਦੀ 4,000mAh ਦੀ ਬੈਟਰੀ ਹੋਵੇਗੀ, ਤੁਹਾਨੂੰ ਦੱਸ ਦੇਈਏ ਕਿ iPhone 11 Pro Max ਦੀ ਬੈਟਰੀ 3,969mAh ਦੀ ਹੈ।

ਇਹ ਵੀ ਪੜ੍ਹੋ : ਹੁਣ WhatsApp ਤੇ ਹੋਵੇਗਾ ਪੈਸਿਆਂ ਦਾ ਭੁਗਤਾਨ, ਇਸ ਮਹੀਨੇ ਦੇ ਅੰਤ ‘ਚ ਭਾਰਤ ਵਿੱਚ ਲਾਂਚ ਹੋ ਸਕਦਾ WhatsApp Pay

ਡਿਸਪਲੇਅ ਦੀ ਗੱਲ ਕਰੀਏ ਤਾਂ iPhone 12 ਸੀਰੀਜ਼ ‘ਚ 6.1 ਅਤੇ 6.7 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਰਿਪੋਰਟ ਦੇ ਅਨੁਸਾਰ ਪ੍ਰੋ ਮੋਸ਼ਨ ਸਕ੍ਰੀਨਜ਼ ਵਿੱਚ ਦਾਯੇਨੇਮਿਕ ਰਿਫਰੈਸ਼ ਰੇਟ ਸਵਿਚਿੰਗ ਪ੍ਰਦਾਨ ਕੀਤੀ ਜਾਏਗੀ, ਤਾਂ ਜੋ ਤੁਸੀਂ 60Hz ਤੋਂ 120Hz ਵਿੱਚ ਸਵਿਚ ਕਰ ਸਕੋ।

ਕੰਪਨੀ iPhone 12 ਸੀਰੀਜ਼ ਦੇ ਨਾਲ ਬਿਹਤਰ ਫੇਸ ਆਈਡੀ ਲਿਆਏਗੀ। ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਫੇਸ ਆਈਡੀ ਵਿੱਚ ਇਸ ਤਰੀਕੇ ਨਾਲ ਵਾਰ ਸੈਂਸਰ ਨੂੰ ਡਿਜ਼ਾਇਨ ਕੀਤਾ ਜਾਵੇਗਾ ਕਿ ਵਾਈਡ ਰੇਂਜ ਦੇ ਫੇਸ ਐਂਗਲ ਤੋਂ ਫੋਨ ਨੂੰ ਅਨਲੌਕ ਕੀਤਾ ਜਾ ਸਕੇ।

ਟਿਪਸਟਰ ਨੇ ਕਿਹਾ ਹੈ ਕਿ iPhone 12 Pro ਦੇ ਪਿਛਲੇ ਕੈਮਰੇ ਵਿਚ ਵੀ ਇਕ ਵੱਡਾ ਅਪਗ੍ਰੇਡ ਦੇਖਣ ਨੂੰ ਮਿਲੇਗਾ। ਇਸ ਵਾਰ ਕੰਪਨੀ ਨੂੰ LiADR ਯਾਨੀ ਲਾਈਟ ਡਿਟੈਕਸ਼ਨ ਅਤੇ ਰੇਂਜੀਨਗ ਸਕੈਨਰ ਦੇਵੇਗੀ, ਇਸ ਨਾਲ ਬਿਹਤਰ ਆਟੋਫੋਕਸ ਮਿਲੇਗੀ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ