Canada Accident News: ਕਨੇਡਾ ਵਿੱਚ ਟਰਾਲਿਆਂ ਦੀ ਟੱਕਰ ਕਾਰਨ ਅੱਗ ਲੱਗਣ ਤੇ ਇੱਕ ਪੰਜਾਬੀ ਨੌਜਵਾਨ ਦੀ ਮੌਤ

young-punjabi-man-died-in-cananda-accident-news

Canada Accident News: ਕਨੇਡਾ ਵਿੱਚ ਟਰਾਲਿਆਂ ਦੀ ਟੱਕਰ ਕਾਰਨ ਅੱਗ ਲੱਗਣ ਤੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਸੁਨਣ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਹ ਢਾਈ ਸਾਲ ਪਹਿਲਾਂ ਕੈਨੇਡਾ ਪੜ੍ਹਨ ਗਿਆ ਸੀ।

ਇਹ ਵੀ ਪੜ੍ਹੋ: ਬ੍ਰਿਟੇਨ ਨੇ ਲਾਂਚ ਕੀਤੀ ਨਵੀ ਵੀਜ਼ਾ ਪ੍ਰਣਾਲੀ, ਭਾਰਤ ਨੂੰ ਹੋਵੇਗਾ ਇਹ ਫਾਇਦਾ

ਪਰਿਵਾਰਕ ਮੈਂਬਰਾਂ ਅਨੁਸਾਰ ਸਿਦਕਪਾਲ ਸਿੰਘ ਰੰਧਾਵਾ (24) ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੈਂਸਰਾਂ ਕਲਾਂ ਅਜਨਾਲਾ ਕੈਨੇਡੀਅਨ ਸ਼ਹਿਰ ਬਰੈਂਪਟਨ ਵਿਖੇ ਪੜ੍ਹਨ ਲਈ ਗਿਆ ਸੀ, ਉਸਦੀ ਪੜ੍ਹਾਈ ਲਗਭਗ ਪੂਰੀ ਹੋ ਚੁੱਕੀ ਸੀ ਅਤੇ ਉਹ ਰਸਤੇ ਵਿੱਚ ਟਰਾਲਾ ਲੈ ਕੇ ਸੂਰੀ ਤੋਂ ਆ ਰਿਹਾ ਸੀ। ਦੂਸਰੇ ਟਰਾਲੇ ਨਾਲ ਉਸਦਾ ਟਰਾਲਾ ਟਕਰਾ ਗਿਆ ਅਤੇ ਉਸ ਦੇ ਟਰਾਲੇ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਉਸਦੀ ਮੌਤ ਹੋ ਗਈ। ਉਸ ਦੇ ਰਿਸ਼ਤੇਦਾਰਾਂ ਨੇ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਰਾਜ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ