ਦੁਨੀਆ ਦਾ ਪ੍ਰਸਿੱਧ ਗੋਲਫ ਖਿਡਾਰੀ ਸੜਕ ਹਾਦਸੇ ਦਾ ਹੋਇਆ ਸ਼ਿਕਾਰ, ਡਿਵਾਈਡਰ ਨਾਲ ਟਕਰਾਈ ਕਾਰ

World's-most-famous-golf-player-hit-by-a-road-accident

ਲਾਸ ਏਂਜਲਿਸ ਵਿਚ ਹੋਏ ਸੜਕ ਹਾਦਸੇ ਵਿਚ ਗੋਲਫ ਦੇ ਪ੍ਰਸਿੱਧ ਖਿਡਾਰੀ ਟਾਈਗਰ ਵੂਡਸ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੈਰ ‘ਤੇ ਸੱਟ ਲੱਗੀ ਹੈ ਤੇ ਹਸਪਤਾਲ ਵਿੱਚ ਇਲਾਜ ਜਾਰੀ ਹੈ।

ਮਿਲੀ ਜਾਣਕਾਰੀ ਅਨੁਸਾਰ ਵੂਡਸ ਇਕੱਲੇ ਡਰਾਈਵਿੰਗ ਕਰ ਰਿਹਾ ਸੀ। ਇਸ ਦੌਰਾਨ ਉਸਦੀ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਉਸਦੀ ਕਾਰ ਡਿਵਾਈਡਰ ਨਾਲ ਟਕਰਾਉਣ ਕਰਕੇ ਪਲਟ ਗਈ ਤੇ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਉਸਨੂੰ ਕਾਫ਼ੀ ਸੱਟਾਂ ਲੱਗੀਆਂ ਹਨ।

ਲਾਸ ਏਂਜਲਸ ਕਾਊਟੀ ਫਾਇਰ ਵਿਭਾਗ ਦੇ ਮੁਖੀ ਡੈਰੈਲ ਓਸਬੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵੁੱਡਸ ਦੀ ਹਾਲਤ ਸਥਿਰ ਹੈ। ਦੱਸ ਦੇਈਏ ਕਿ ਮਸ਼ਹੂਰ ਗੋਲਫ ਖਿਡਾਰੀ ਟਾਈਗਰ ਵੂਡਸ ਦਾ ਲਾਸ ਏਂਜਲਸ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ