NRI Deported News: ਭਾਰਤ ਤੋਂ 40 ਲੱਖ ਲਗਾ ਕੇ ਵਿਦੇਸ਼ ਗਏ 123 ਮੁੰਡੇ-ਕੁੜੀਆਂ ਨੂੰ ਅਮਰੀਕਾ ਨੇ ਕੀਤਾ ਡਿਪੋਰਟ

usa-deported-123-indians

NRI Deported News: ਅਮਰੀਕਾ ਤੋਂ ਡਿਪੋਰਟ ਹੋ ਕੇ ਚੌਥੀ ਉਡਾਣ ਰਾਹੀਂ 123 ਭਾਰਤੀ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ। ਇਨ੍ਹਾਂ ਵਿਚ ਕੁੜੀਆਂ, ਮੁੰਡਿਆਂ ਤੋਂ ਇਲਾਵਾ ਬੱਚੇ ਵੀ ਸ਼ਾਮਿਲ ਸਨ। ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੇ ਸੁਪਨੇ ਤਾਂ ਟੁੱਟੇ ਹੀ, ਇਸ ਦੇ ਨਾਲ ਹੀ ਲੱਖਾਂ ਰੁਪਈਆ ਵੀ ਬਰਬਾਦ ਹੋ ਗਿਆ। ਆਪਣੇ ਸੁਪਨੇ ਅਤੇ ਮਿਹਨਤ ਦੇ 40 ਲੱਖ ਰੁਪਏ ਮਿੱਟੀ ਹੋਣ ‘ਤੇ ਇਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਵੀ ਵਹਿ ਤੁਰੇ। ਉਕਤ ਨੌਜਵਾਨਾਂ ਨੇ ਅਪੀਲ ਕੀਤੀ ਕਿ 40 ਲੱਖ ਲਗਾ ਕੇ ਬਾਹਰ ਨਾ ਜਾਓ ਸਗੋਂ ਭਾਰਤ ਵਿਚ ਹੀ ਕੋਈ ਕੰਮ ਸ਼ੁਰੂ ਕਰ ਲਓ।

ਇਹ ਵੀ ਪੜ੍ਹੋ: WHO Breaking News: WHO ਨੇ ਰੂਸ ਨੂੰ ਕੀਤਾ ਅਲਰਟ, ਵੈਕਸੀਨ ਵਿੱਚ ਕੀਤੀ ਤੇਜ਼ੀ ਪੈ ਸਕਦੀ ਹੈ ਭਾਰੀ

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੇ ਹੱਡ ਬੀਤੀ ਸੁਣਾਉਂਦਿਆਂ ਆਖਿਆ ਕਿ ਖਾਸ ਤੌਰ ‘ਤੇ ਕੁੜੀਆਂ ਨੂੰ ਵਿਦੇਸ਼ਾਂ ਵਿਚ ਦੋ ਨੰਬਰ ਵਿਚ ਨਾ ਭੇਜਿਆ ਜਾਵੇ। ਇਕ ਨੌਜਵਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਏਜੰਟ ਨੇ ਉਸ ਤੋਂ 40 ਲੱਖ ਰੁਪਏ ਲਏ ਅਤੇ ਕਿਹਾ ਕਿ 10 ਸਾਲ ਦਾ ਵੀਜ਼ਾ ਲੱਗੇਗਾ ਪਰ ਨਾ ਤਾਂ ਉਸ ਦਾ 10 ਸਾਲ ਦਾ ਵੀਜ਼ਾ ਲੱਗਾ ਅਤੇ ਉਸ ਦਾ 40 ਲੱਖ ਰੁਪਈਆ ਵੀ ਡੁੱਬ ਗਿਆ। ਉਕਤ ਨੇ ਕਿਹਾ ਕਿ ਏਜੰਟ ਝੂਠ ਬੋਲ ਕੇ ਨੌਜਵਾਨਾਂ ਤੋਂ ਪੈਸੇ ਠੱਗ ਲੈਂਦੇ ਹਨ।

ਡਿਪੋਰਟ ਹੋ ਕੇ ਆਏ ਨੌਜਵਾਨਾਂ ਨੇ ਕਿਹਾ ਕੀ ਉਨ੍ਹਾਂ ਨੂੰ ਏਜੰਟਾਂ ਵੱਲੋਂ ਲੱਖਾਂ ਰੁਪਏ ਲੈ ਕੇ ਅਮਰੀਕਾ 1 ਨੰਬਰ ਵਿਚ 10 ਸਾਲ ਦਾ ਵੀਜ਼ਾ ਲਗਵਾਉਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਉਲਟ ਉਨ੍ਹਾਂ ਨੂੰ ਅੱਜ ਡਿਪੋਰਟ ਹੋ ਕੇ ਵਾਪਿਸ ਆਉਣਾ ਪਿਆ ਹੈ। ਨੌਜਵਾਨਾਂ ਨੇ ਕਿਹਾ ਕਿ ਉਹ ਅਜਿਹੇ ਏਜੰਟਾਂ ਵਿਰੁੱਧ ਕਰਵਾਈ ਕਰਵਾਉਣਗੇ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ