Corona in America: ਅਮਰੀਕਾ ਵਿੱਚ Corona ਤੋੜਿਆ ਰਿਕਾਰਡ, 24 ਘੰਟਿਆਂ ਵਿੱਚ 1169 ਮੌਤਾਂ

united-states-deaths-record-due-to-corona

Corona in America: COVID-19 ਨੇ ਦੁਨੀਆ ਭਰ ਦੇ 180 ਤੋਂ ਵਧੇਰੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਇਸ ਵਾਇਰਸ ਨਾਲ 10 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਅਤੇ 53 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਕਰੀਬ 2 ਲੱਖ ਲੋਕ ਠੀਕ ਵੀ ਹੋਏ ਹਨ।ਸਿਰਫ ਅਮਰੀਕਾ ਵਿਚ Coronavirus ਨਾਲ ਮਰਨ ਵਾਲਿਆਂ ਦੀ ਗਿਣਤੀ 6 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਉੱਥੇ ਭਾਰਤ ਵਿਚ ਮੌਤ ਦਾ ਅੰਕੜਾ 69 ਤੱਕ ਪਹੁੰਚ ਗਿਆ ਹੈ। ਇੱਥੇ ਇਨਫੈਕਟਿਡ ਲੋਕਾਂ ਦੀ ਗਿਣਤੀ 2500 ਤੋਂ ਵਧੇਰੇ ਹੋ ਚੁੱਕੀ ਹੈ।

ਇਹ ਵੀ ਪੜ੍ਹੋ: Corona in Spain: ਸਪੇਨ ਵਿੱਚ Corona ਦਾ ਕਹਿਰ, ਮੌਤ ਦਾ ਅੰਕੜਾ ਦਾ 10,000 ਤੋਂ ਪਾਰ

ਅਮਰੀਕਾ ਵਿਚ COVID-19 ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ ਰਿਕਾਰਡ 1189 ਮੌਤਾਂ ਹੋਈਆਂ ਹਨ। ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 6075 ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ Corona ਰਿਪਰੋਟ ਦੂਜੀ ਵਾਰ ਨੈਗੇਟਿਵ ਪਾਈ ਗਈ ਹੈ।

ਜਾਣੋ ਦੁਨੀਆ ਭਰ ਦੇ ਦੇਸ਼ਾਂ ਦੀ ਸਥਿਤੀ:

ਅਮਰੀਕਾ- 245,088 ਮਾਮਲੇ, 6,075 ਮੌਤਾਂ

ਇਟਲੀ- 115,242 ਮਾਮਲੇ, 13,915 ਮੌਤਾਂ

ਸਪੇਨ- 112,065 ਮਾਮਲੇ, 10,348 ਮੌਤਾਂ

ਜਰਮਨੀ- 89,794 ਮਾਮਲੇ, 1,107 ਮੌਤਾਂ

ਚੀਨ- 81,620 ਮਾਮਲੇ, 3,322 ਮੌਤਾਂ

ਫਰਾਂਸ- 50,105 ਮਾਮਲੇ, 5,387 ਮੌਤਾਂ

ਈਰਾਨ- 50,468 ਮਾਮਲੇ, 3,160 ਮੌਤਾਂ

ਸਵਿਟਜ਼ਰਲੈਂਡ- 18,827 ਮਾਮਲੇ, 536 ਮੌਤਾਂ

ਕੈਨੇਡਾ- 11,283 ਮਾਮਲੇ, 173 ਮੌਤਾਂ

ਆਸਟ੍ਰੇਲੀਆ- 5,314 ਮਾਮਲੇ, 26 ਮੌਤਾਂ

ਭਾਰਤ- 2,543 ਮਾਮਲੇ, 72 ਮੌਤਾਂ

ਪਾਕਿਸਤਾਨ- 2,421 ਮਾਮਲੇ, 30 ਮੌਤਾਂ

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ