Corona in America: ਅਮਰੀਕਾ ਵਿੱਚ Corona ਦੀ ਦਹਿਸ਼ਤ, ਮੌਤ ਦਾ ਅੰਕੜਾ 16000 ਤੋਂ ਪਾਰ

united-states-corona-outbreak-death-toll

Corona in America: ਅਮਰੀਕਾ ਵਿਚ Coronavirus ਇਨਫੈਕਸ਼ਨ ਦੇ ਕਾਰਨ ਹੁਣ ਤੱਕ 16,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ 4.6 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ। ਇਸ ਇਨਫੈਕਸ਼ਨ ਦੇ ਕਾਰਨ ਅਮਰੀਕੀ ਅਰਥਵਿਵਸਥਾ ‘ਤੇ ਬਹੁਤ ਬੁਰਾ ਅਸਰ ਪਿਆ ਹੈ। ਸਿਰਫ 3 ਹਫਤਿਆਂ ਵਿਚ 1 ਕਰੋੜ 60 ਲੱਖ ਲੋਕ ਬੇਰਜ਼ੋਗਾਰ ਹੋ ਗਏ ਹਨ। ਸਿਰਫ ਨਿਊਯਾਰਕ ਮੈਟਰੋਪਾਲੀਟਨ ਇਲਾਕੇ ਵਿਚ 9,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,20,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: Corona Updates: ਭਾਰਤ ਅਤੇ ਕੈਨੇਡਾ ਵਿੱਚ Corona ਦਾ ਕਹਿਰ, ਕੈਨੇਡਾ ਵਿੱਚ ਮੌਤ ਦਾ ਅੰਕੜਾ 170 ਤੋਂ ਪਾਰ

ਗਲੋਬਲ ਪੱਧਰ ‘ਤੇ Coronavirus ਨਾਲ ਹੁਣ ਤੱਕ 15 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋਏ ਹਨ ਅਤੇ 95,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। COVID-19 ਇਨਫੈਕਸ਼ਨ ਦੇ ਕਰੀਬ 30 ਫੀਸਦੀ ਅਤੇ ਇਸ ਨਾਲ ਮਾਰੇ ਗਏ ਲੋਕਾਂ ਦੇ ਕਰੀਬ 17 ਫੀਸਦੀ ਮਾਮਲੇ ਅਮਰੀਕਾ ਵਿਚ ਹਨ। ਅਮਰੀਕਾ ਵਿਚ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੱਗਭਗ ਸਾਰੇ 50 ਰਾਜਾਂ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਵਿਸ਼ਵ ਦੀ ਵਿੱਤੀ ਰਾਜਧਾਨੀ ਸਮਝੀ ਜਾਣ ਵਾਲੀ ਨਿਊਯਾਰਕ ਸਿਟੀ ਵਿਚ ਸਿਰਫ ਇਕ ਦਿਨ ਵਿਚ 800 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਅਤੇ ਇਸ ਦੇ ਨਾਲ ਹੀ ਸ਼ਹਿਰ ਵਿਚ ਇਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ7,067 ਹੋ ਗਈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ