America Sikh Community News: ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਦਿੱਤੀ ਸਿੱਖਾਂ ਨੂੰ ਵੱਖਰੀ ਪਛਾਣ

trump-administration-has-given-a-different-identity-to-sikh-community-in-america

America Sikh Community News: ਅਮਰੀਕੀ ਸੰਵਿਧਾਨ ਦੇ ਮੁਤਾਬਕ, ਧਰਮ ਨੂੰ ਦੇਸ਼ ਤੋਂ ਵੱਖਰਾ ਮੰਨਦੇ ਹੋਏ ਟਰੰਪ ਪ੍ਰਸ਼ਾਸਨ ਨੇ ਮਰਦਮਸ਼ੁਮਾਰੀ ਵਿਚ ਸਿੱਖ ਪ੍ਰਵਾਸੀਆਂ ਦੇ ਲਈ ਵੱਖਰੀ ਵਿਵਸਥਾ ਕੀਤੀ ਹੈ। ਉਹਨਾਂ ਨੂੰ ਪਰੰਪਰਾ ਮੁਤਾਬਕ ‘ਏਸ਼ੀਅਨ ਇੰਡੀਅਨ’ ਕਾਲਮ ਤੋਂ ਹਟਾ ਦਿੱਤਾ ਗਿਆ ਹੈ। ਅਮਰੀਕਾ ਵਿਚ ਕਿਸੇ ਨੂੰ ਉਸ ਦੇ ਧਰਮ ਦੇ ਬਾਰੇ ਵਿਚ ਪੁੱਛਣਾ ਗੈਰ ਕਾਨੂੰਨੀ ਹੈ। ਇਸ ਲਈ ਸਿੱਖਾਂ ਨੂੰ ਵੱਖਰੀ ਸੰਸਕ੍ਰਿਤੀ ਵਾਲਾ ਭਾਈਚਾਰਾ ਮੰਨਦੇ ਹੋਏ ਉਹਨਾਂ ਦੀ ਗਣਨਾ ਦੇ ਲਈ ਵੱਖਰੀ ਵਿਵਸਥਾ ਕੀਤੀ ਗਈ ਹੈ।

ਇਹ ਵੀ ਪੜ੍ਹੋ: ਦੁਬਈ ‘ਚ ਭਾਰਤੀ ਸਿੱਖ ਨੌਜਵਾਨ ਦੀ ਚਮਕੀ ਕਿਸਮਤ, 10 ਮਿਲਿਅਨ ਦਾ ਜਿੱਤਿਆ ਇਨਾਮ

ਮਰਦਮਸ਼ੁਮਾਰੀ ਬਿਊਰੋ ਦੇ ਅਧਿਕਾਰੀ ਦੇ ਮੁਤਾਬਕ, ਸਿੱਖਾਂ ਨੂੰ ਵੱਖਰੇ ਧਰਮ ਵਾਲੇ ਮੰਨਿਆ ਗਿਆ ਹੈ। ਹੁਣ ਮਰਦਮਸ਼ੁਮਾਰੀ ਫਾਰਮ ਵਿਚ ਸਿੱਖ ‘ਹੋਰ ਏਸ਼ੀਅਨ’ ਵਾਲੇ ਕਾਲਮ ‘ਤੇ ਨਿਸ਼ਾਨ ਲਗਾਉਣਗੇ ਅਤੇ ਆਪਣੇ ਧਰਮ ਦੇ ਬਾਰੇ ਵਿਚ ਨੇੜੇ ਦੀ ਸਬ ਕੈਟੇਗਰੀ ਵਿਚ ਕੋਡ ਨੰਬਰ ਲਿਖ ਸਕਣਗੇ। ਸਿੱਖ ਅਤੇ ਕੁਝ ਹੋਰ ਧਰਮ ਵਾਲਿਆਂ ਦੇ ਲਈ ਵੱਖਰੇ ਤੋਂ ਕੋਡ ਨੰਬਰ ਦਿੱਤੇ ਗਏ ਹਨ। ਜਿਹੜੇ ਧਰਮਾਂ ਦੇ ਲਈ ਕੋਡ ਨੰਬਰ ਨਹੀਂ ਹੈ, ਉਹ ਆਪਣੇ ਧਰਮ ਦਾ ਜ਼ਿਕਰ ਫਾਰਮ ਵਿਚ ਵੱਖਰੀ ਬਣੀ ਜਗ੍ਹਾ ‘ਤੇ ਕਰ ਸਕਣਗੇ।

ਬਿਊਰੋ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਸਿੱਖਾਂ ਨੇ ‘ਏਸ਼ੀਅਨ ਮੂਲ’ ਵਾਲੀ ਪਛਾਣ ਪ੍ਰਦਰਸ਼ਿਤ ਨਹੀਂ ਕਰਨੀ ਹੈ। ਜਿਹੜੇ ਸਿੱਖ ਪੱਛਮੀ ਸਮਾਜ ਇਲਾਕੇ ਵਿਚ ਪੈਦਾ ਹੋਏ ਹਨ ਅਤੇ ਗੋਰੀ ਨਸਲ ਦੇ ਹਨ, ਉਹ ਆਪਣੀ ਵੱਖਰੀ ਪਛਾਣ ਦਾ ਜ਼ਿਕਰ ਕਰ ਸਕਦੇ ਹਨ। ਸਿੱਖਾਂ ਦੇ ਲਈ ਨਵੀਂ ਵਿਵਸਥਾ ਦਾ ਪ੍ਰਸਤਾਵ ਇਸ ਸਾਲ ਜਨਵਰੀ ਵਿਚ ਆ ਗਿਆ ਸੀ, ਜਿਸ ਨੂੰ ਵਿਚਾਰ ਵਟਾਂਦਰੇ ਦੇ ਬਾਅਦ ਲਾਗੂ ਕੀਤਾ ਗਿਆ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ