Afghanistan Suicide Attack News: ਅਫ਼ਗ਼ਾਨਿਸਤਾਨ ਵਿੱਚ ਬੀਤੇ ਦਿਨ ਹੋਏ ਆਤਮਘਾਤੀ ਹਮਲੇ ਵਿੱਚ 9 ਲੋਕਾਂ ਦੀ ਮੌਤ

suicide-attack-in-afghanistan-died-9-people

Afghanistan Suicide Attack News: ਅਫਗਾਨਿਸਤਾਨ ਦੇ ਪੂਰਬੀ ਲੋਗਰ ਸੂਬੇ ਵਿੱਚ ਇੱਕ ਆਤਮਘਾਤੀ ਬੰਬ ਹਮਲੇ ਵਿੱਚ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਤੇ 40 ਜ਼ਖਮੀ ਹੋ ਗਏ। ਇਹ ਹਮਲਾ ਸੂਬੇ ਦੀ ਰਾਜਧਾਨੀ ਪਲ-ਏ-ਆਲਮ ਵਿੱਚ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਫਿਲਹਾਲ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਯਾਨ ਨੇ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਜ਼ਿਆਦਾਤਰ ਲੋਕ ਆਮ ਨਾਗਰਿਕ ਹਨ ਪਰ ਬਾਅਦ ਵਿੱਚ ਕਿਹਾ ਗਿਆ ਕਿ ਮਾਰੇ ਗਏ ਛੇ ਪੁਲਿਸ ਅਧਿਕਾਰੀ ਤੇ ਤਿੰਨ ਆਮ ਨਾਗਰਿਕ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਨਾਗਰਿਕ ਜ਼ਖ਼ਮੀ ਹੋਏ ਹਨ। ਜਦੋਂਕਿ ਸੂਬਾਈ ਪੁਲਿਸ ਦੇ ਬੁਲਾਰੇ ਸ਼ਾਹਪੁਰ ਅਹਿਮਦਜ਼ਈ ਨੇ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਆਮ ਲੋਕ ਉਹ ਹਨ ਜੋ ਕਾਰ ਵਿੱਚ ਸਵਾਰ ਸੀ ਤੇ ਚੌਕੀ ‘ਤੇ ਜਾਂਚ ਲਈ ਰੁਕੇ ਸੀ।

ਇਹ ਵੀ ਪੜ੍ਹੋ: Nepal Flood News: ਨੇਪਾਲ ਦੇ ਵਿੱਚ ਹੜ੍ਹ ਆਉਣ ਕਾਰਨ 132 ਲੋਕਾਂ ਦੀ ਹੋਈ ਮੌਤ, 50 ਦੇ ਕਰੀਬ ਲੋਕ ਹੋਏ ਲਾਪਤਾ

ਦੱਸ ਦਈਏ ਕਿ ਮ੍ਰਿਤਕਾਂ ਦੇ ਵੱਖ-ਵੱਖ ਅੰਕੜੇ ਸਾਹਮਣੇ ਆਏ ਹਨ। ਸੂਬਾਈ ਕੌਂਸਲ ਦੇ ਮੁਖੀ ਨੇ ਕਿਹਾ ਕਿ ਹਮਲੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਸੀ। ਹਸਪਤਾਲ ਵਿਚ ਪੀੜਤ ਲੋਕਾਂ ਨੂੰ ਲਿਆਂਦਾ ਗਿਆ, ਉਥੇ ਮੌਜੂਦ ਲੋਕਾਂ ਨੂੰ ਨੇ ਦੱਸਿਆ ਕਿ ਬੰਬ ਹਮਲੇ ਵਿਚ ਜ਼ਖਮੀ ਕਈ ਬੱਚੇ ਵੀ ਇਥੇ ਲਿਆਂਦੇ ਗਏ ਹਨ। ਉਧਰ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਜੰਗਬੰਦੀ ਜਾਰੀ ਹੈ। ਉਸ ਨੇ ਹਮਲੇ ਲਈ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹ ਚਾਹੁੰਦੀਆਂ ਹਨ ਕਿ ਅਫਗਾਨਿਸਤਾਨ ਵਿੱਚ ਲੜਾਈ ਜਾਰੀ ਰਹੇ।

International News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ