Corona Worldwide Updates: ਪੂਰੀ ਦੁਨੀਆ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਦੱਖਣੀ ਸੂਡਾਨ ਦੇ ਉਪ-ਰਾਸ਼ਟਰਪਤੀ Corona Positive

sudan-leader-tests-positive-for-corona

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਦੱਖਣੀ ਸੂਡਾਨ ਦੇ ਉਪ-ਰਾਸ਼ਟਰਪਤੀ ਰੀਕ ਮਾਸ਼ਰ ਤੇ ਉਹਨਾਂ ਦੀ ਪਤਨੀ ਟੇਨੀ, ਜੋ ਦੇਸ਼ ਦੀ ਰੱਖਿਆ ਮੰਤਰੀ ਹਨ, ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਾਸ਼ਰ ਦੀ ਉਮਰ 60 ਸਾਲ ਤੋਂ ਉੱਪਰ ਹੈ। ਉਹਨਾਂ ਦਾ ਕੋਰੋਨਾ ਟੈਸਟ 13 ਮਈ ਨੂੰ ਉਸ ਵੇਲੇ ਕੀਤਾ ਗਿਆ ਸੀ ਜਦੋਂ ਕੋਵਿਡ-19 ਟਾਸਟ ਫੋਰਸ ਦਾ ਇਕ ਮੈਂਬਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਮਾਸ਼ਰ ਦੇ ਬਾਡੀਗਾਰਡ ਤੇ ਸਟਾਫ ਦੇ ਕੁਝ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਦੱਖਣੀ ਸੂਡਾਨ ਵਿਚ ਕੁੱਲ 236 ਲੋਕ ਇਨਫੈਕਟਿਡ ਹਨ ਤੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ