America News: ਅਮਰੀਕਾ ਵਿੱਚ ਪੰਜਾਬੀਆਂ ਨਾਲ ਹੋ ਰਿਹਾ ਭੇਦਭਾਵ, ਪੰਜਾਬੀ ਰੈਸਟੋਰੈਂਟ ਵਿੱਚ ਕੀਤੀ ਤੋੜ-ਫੋੜ

sikh-owned-indian-restaurant-vandalised-in-mexico
America News: ਨਿਊ ਮੈਕਸੀਕੋ ਦੇ ਸਾਂਤਾ ਫੇ ਸਿਟੀ ਵਿਚ ਇਕ ਪੰਜਾਬੀ ਵਿਅਕਤੀ ਦੇ ਰੈਸਟੋਰੈਂਟ ਵਿਚ ਤੋੜ-ਭੰਨ ਕੀਤੀ ਗਈ ਅਤੇ ਉਸ ਦੀਆਂ ਕੰਧਾਂ ‘ਤੇ ਨਫਰਤ ਭਰੇ ਸੰਦੇਸ਼ ਲਿਖੇ ਗਏ। ਮੰਗਲਵਾਰ ਨੂੰ ਮੀਡੀਆ ਵਿਚ ਆਈ ਖਬਰ ਮੁਤਾਬਕ ਇੰਡੀਅਨ ਪੈਲਸ ਨਾਂ ਦੇ ਰੈਸਟੋਰੈਂਟ ਨੂੰ ਤਕਰੀਬਨ ਇਕ ਲੱਖ ਡਾਲਰ ਦਾ ਨੁਕਸਾਨ ਪੁੱਜਾ ਹੈ। ਸਥਾਨਕ ਅਖਬਾਰ ਮੁਤਾਬਕ ਰੈਸਟੋਰੈਂਟ ਦੇ ਮੇਜ਼ਾਂ ਨੂੰ ਉਲਟਾ ਦਿੱਤਾ ਗਿਆ। ਕੱਚ ਦੇ ਭਾਂਡੇ ਫਰਸ਼ ‘ਤੇ ਸੁੱਟ ਕੇ ਤੋੜ ਦਿੱਤੇ ਗਏ। ਸ਼ਰਾਬ ਦਾ ਰੈਕ ਖਾਲੀ ਕਰ ਦਿੱਤਾ ਗਿਆ। ਇਕ ਦੇਵੀ ਦੀ ਮੂਰਤੀ ਤੋੜ ਦਿੱਤੀ ਗਈ ਅਤੇ ਕੰਪਿਊਟਰ ਚੋਰੀ ਕੀਤਾ ਗਿਆ।

ਇਹ ਵੀ ਪੜ੍ਹੋ: Corona in China: ਚੀਨ ਦੇ ਬੀਜਿੰਗ ਵਿੱਚ Corona ਨੇ ਫੜ੍ਹੀ ਰਫਤਾਰ, ਫ਼ੂਡ ਡਿਲਿਵਰੀ ਸ਼ਖਸ ਨਿੱਕਲਿਆ Corona Positive

ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਨੇ ਕਿਹਾ,” ਮੈਂ ਰਸੋਈ ਵਿਚ ਗਿਆ, ਜਦ ਮੈਂ ਇਹ ਸਭ ਦੇਖਿਆ ਤਾਂ ਸੋਚਣ ਲੱਗ ਗਿਆ ਕਿ ਇਹ ਕੀ ਹੋ ਗਿਆ ਤੇ ਕੀ ਚੱਲ ਰਿਹਾ ਹੈ। ਰੈਸਟੋਰੈਂਟ ਦੀਆਂ ਕੰਧਾਂ, ਕਾਊਂਟਰਾਂ ਅਤੇ ਹੋਰ ਉਪਲਬਧ ਥਾਵਾਂ ‘ਤੇ “ਵ੍ਹਾਈਟ ਪਾਵਰ”, “ਟਰੰਪ 2020” ਅਤੇ “ਘਰ ਜਾਓ” ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਕਈ ਖਰਾਬ ਗੱਲਾਂ ਸਪ੍ਰੇਅ ਪੇਂਟਿੰਗ ਨਾਲ ਲਿਖੀਆਂ ਹੋਈਆਂ ਸਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ