Corona Updates: ਇਸ ਦੇਸ਼ ਦੇ ਰਾਸ਼ਟਰਪਤੀ ਨੇ ਦਿੱਤੇ Lockdown ਤੋੜਨ ਤੇ ਗੋਲੀ ਮਾਰਨ ਦੇ ਆਡਰ

shootout-orders-from-president-of-this-country

Corona Updates: ਕੋਵਿਡ-19 ਨੇ ਪੂਰੀ ਦੁਨੀਆ ਦੇਸ਼ਾਂ ਨੂੰ ਸੋਚਣ ‘ਤੇ ਮਜਬੂਰ ਕਰ ਦਿੱਤਾ ਹੈ। ਇਸ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਹਰੇਕ ਦੇਸ਼ ਦੀ ਸਰਕਾਰ ਆਪਣੇ ਪੱਧਰ ‘ਤੇ ਕੋਸ਼ਿਸ਼ ਕਰ ਰਹੀ ਹੈ। ਇਸ ਵਿਚ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਦਾ ਵਿਵਾਦਮਈ ਬਿਆਨ ਆਇਆ ਹੈ ਜਿਸ ਵਿਚ ਉਹਨਾਂ ਨੇ ਕਿਹਾ ਹੈ,”ਜਿਹੜਾ ਵੀ ਕੋਰੋਨਾਵਾਇਰਸ ਲਈ ਲਗਾਏ ਲੌਕਡਾਊਨ ਦਾ ਪਾਲਨ ਨਾ ਕਰੇ ਉਸ ਨੂੰ ਤੁਰੰਤ ਗੋਲੀ ਮਾਰ ਦਿਓ।”

shootout-orders-from-president-of-this-country

ਰਾਸ਼ਟਰਪਤੀ ਦੁਤਰੇਤੇ ਨੇ ਆਪਣੀ ਸਰਕਾਰ, ਪੁਲਸ ਅਤੇ ਪ੍ਰਸ਼ਾਸਨ ਨੂੰ ਕਿਹਾ ਹੈ,”ਜਿਹੜਾ ਵੀ ਕੋਰੋਨਾਵਾਇਰਸ ਲਈ ਲਗਾਏ ਗਏ ਲੌਕਡਾਊਨ ਦਾ ਪਾਲਨ ਨਾ ਕਰੇ, ਕੋਈ ਮੁਸ਼ਕਲ ਪੈਦਾ ਕਰੇ ਤਾਂ ਉਸ ਨੂੰ ਤੁਰੰਤ ਗੋਲੀ ਮਾਰ ਦਿਓ।” ਦੁਤਰੇਤੇ ਨੇ ਆਪਣੇ ਦੇਸ਼ ਦੇ ਸੁਰੱਖਿਆ ਬਲਾਂ ਨੂੰ ਕਿਹਾ,”ਇਹ ਪੂਰੇ ਦੇਸ਼ ਦੇ ਲਈ ਚਿਤਾਵਨੀ ਹੈ। ਇਸ ਸਮੇਂ ਸਰਕਾਰ ਦੇ ਆਦੇਸ਼ਾਂ ਦਾ ਪਾਲਨ ਕਰੋ। ਕਿਸੇ ਵੀ ਸਿਹਤ ਕਰਮੀ, ਡਾਕਟਰ ਨੂੰ ਨੁਕਸਾਨ ਨਾ ਪਹੁੰਚਾਓ। ਇਰ ਇਕ ਗੰਭੀਰ ਅਪਰਾਧ ਹੋਵੇਗਾ। ਇਸ ਲਈ ਮੈਂ ਪੁਲਸ ਅਤੇ ਸੁਰੱਖਿਆ ਬਲਾਂ ਨੂੰ ਆਦੇਸ਼ ਦਿੰਦਾ ਹਾਂ ਕਿ ਜੋ ਲੌਕਡਾਊਨ ਵਿਚ ਸਮੱਸਿਆ ਖੜ੍ਹੀ ਕਰੇ ਉਸ ਨੂੰ ਤੁਰੰਤ ਗੋਲੀ ਮਾਰ ਦਿੱਤੀ ਜਾਵੇ।”

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ