Lockdown in Nigeria: ਨਾਈਜੀਰੀਆ ਵਿੱਚ Lockdown ਤੋੜਨ ਤੇ 18 ਲੋਕਾਂ ਨੂੰ ਮਾਰੀ ਗੋਲੀ

shootout-kills-18-at-breakdown-lockdown-in-nigeria

Lockdown in Nigeria: ਗਲੋਬਲ ਪੱਧਰ ‘ਤੇ ਫੈਲੀ COVID-19 ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ Lockdown ਦੀ ਸਥਿਤੀ ਵਿਚ ਹਨ। ਇਸ Lockdown ਦੀ ਪਾਲਣਾ ਲੋਕਾਂ ਕੋਲੋਂ ਸਖਤੀ ਨਾਲ ਕਰਵਾਈ ਜਾ ਰਹੀ ਹੈ। ਇਸ ਦੌਰਾਨ Coronavirus ਇਨਫੈਕਸ਼ਨ ਕਾਰਨ ਸਿਰਫ 12 ਲੋਕਾਂ ਦੀ ਮੌਤ ਦਰਜ ਕਰਨ ਵਾਲੇ ਨਾਈਜੀਰੀਆ ਵਿਚ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਦੀ ਉਲੰਘਣਾ ਕਰਨ ‘ਤੇ ਸੁਰੱਖਿਆ ਬਲਾਂ ਨੇ 18 ਲੋਕਾਂ ਨੂੰ ਗੋਲੀ ਮਾਰ ਦਿੱਤੀ।

ਅਫਰੀਕਾ ਦੀ ਸਭ ਤੋਂ ਵੱਧ ਆਬਾਦੀ ਘਣਤਾ ਵਾਲੇ ਦੇਸ਼ ਵਿਚ ਹੁਣ ਤੱਕ ਇਸ ਮਹਾਮਾਰੀ ਨਾਲ ਸਿਰਫ 407 ਲੋਕ ਹੀ ਪੀੜਤ ਪਾਏ ਗਏ ਹਨ। ਰਾਸ਼ਟਰੀ ਮਨੁੱਖੀ ਅਧਿਕਾਰ ਕਮੇਟੀ ਨੇ ਬੁੱਧਵਾਰ ਨੂੰ ਜਾਰੀ ਆਪਣੀ ਰਿਪੋਰਟ ਵਿਚ ਕਿਹਾ ਕਿ ਦੇਸ਼ ਦੇ 36 ਵਿਚੋਂ 24 ਰਾਜਾਂ ਅਤੇ ਰਾਜਧਾਨੀ ਅਬੁਜਾ ਵਿਚ ਮਨੁੱਖੀ ਅਧਿਕਾਰ ਘਾਣ ਦੇ 105 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 8 ਮਾਮਲੇ ਲਾਕਡਾਊਨ ਦੀ ਉਲੰਘਣਾ ਕਰਨ ‘ਤੇ ਸੁਰੱਖਿਆ ਬਲਾਂ ਵਲੋਂ 18 ਲੋਕਾਂ ਦਾ ਗੈਰ ਕਾਨੂੰਨ ਢੰਗ ਨਾਲ ਐਨਕਾਊਂਟਰ ਵਿਚ ਹੱਤਿਆ ਕਰਨ ਦੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ