ਸੋਮਵਾਰ ਨੂੰ ਕਾਬੁਲ ਦੇ ਹਵਾਈ ਅੱਡੇ ‘ਤੇ ਰਾਕੇਟ ਦਾਗੇ ਗਏ ਜਿੱਥੇ ਅਮਰੀਕੀ ਸੈਨਿਕ ਅਫਗਾਨਿਸਤਾਨ ਤੋਂ ਆਪਣੀ ਵਾਪਸ ਜਾਣ ਲਈ ਅਤੇ ਲੋਕਾਂ ਨੂੰ ਦੇਸ਼ ਵਿਚੋਂ ਸੁਰੱਖਿਅਤ ਕੱਢਣ ਲਈ ਰੁਕੇ ਹੋਏ ਹਨ ।
ਰਾਸ਼ਟਰਪਤੀ ਜੋ ਬਿਡੇਨ ਨੇ ਅਫਗਾਨਿਸਤਾਨ ਤੋਂ ਸਾਰੀਆਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਲਈ ਮੰਗਲਵਾਰ ਦੀ ਸਮਾਂ ਸੀਮਾ ਤੈਅ ਕੀਤੀ ਹੈ, ਜੋ ਕਿ ਉਨ੍ਹਾਂ ਦੇ ਦੇਸ਼ ਦੇ ਸਭ ਤੋਂ ਲੰਬੇ ਫੌਜੀ ਸੰਘਰਸ਼ ਨੂੰ ਬੰਦ ਕਰ ਰਿਹਾ ਹੈ, ਜੋ 9-11 ਦੇ ਹਮਲਿਆਂ ਦੇ ਬਦਲੇ ਵਿੱਚ ਸ਼ੁਰੂ ਹੋਇਆ ਸੀ।
ਸੋਮਵਾਰ ਨੂੰ ਕਾਬੁਲ ਦੇ ਹਵਾਈ ਅੱਡੇ ‘ਤੇ 5 ਰਾਕੇਟ ਦਾਗੇ ਗਏ ਜਿਨ੍ਹਾਂ ਨੂੰ ਅਮਰੀਕੀ ਸੈਨਾ ਦੀ ਮਿਜ਼ਾਇਲ ਵਿਰੋਧੀ ਤਕਨਾਲੋਜੀ ਨੇ ਰਸਤੇ ਵਿਚ ਹੀ ਨਸ਼ਟ ਕਰ ਦਿੱਤਾ । ਇਹ ਸੂਚਨਾ ਅਮਰੀਕੀ ਸੇਨਾ ਦੇ ਪ੍ਰਵਕਤਾ ਨੇ ਦਿੱਤੀ ।