Canada News: ਇਹਨਾਂ ਗ਼ਲਤੀਆਂ ਕਰਕੇ ਕੈਨੇਡਾ ਵੀ ਪੂਰੀ ਤਰਾਂ ਬਦਨਾਮ ਹੋ ਰਹੇ ਨੇ ਪੰਜਾਬੀ

punjabis-are-becoming-infamous-in-canada-for-these-acts
Canada News: ਵਿਦੇਸ਼ਾਂ ‘ਚ ਇੱਕ ਪਾਸੇ ਪੰਜਾਬੀ ਨਾਮ ਕਮਾ ਰਹੇ ਹਨ, ਉੱਥੇ ਹੀ ਕੁੱਝ ਕੁ ਪੰਜਾਬੀ ਬਦਨਾਮੀ ਵੀ ਖੱਟ ਰਹੇ ਹਨ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਬਲਕਿ ਸਚਾਈ ਉਹ ਵੀਡੀਓਜ਼ ਦਰਸ਼ਾ ਰਹੀਆਂ ਹਨ, ਜੋ ਲੜੀਵਾਰ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬੀਆਂ ‘ਚ ਕਾਫੀ ਰੋਸ ਹੈ।

ਇਹ ਵੀ ਪੜ੍ਹੋ: Corona in America: ਅਮਰੀਕਾ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਇਕ ਦਿਨ ਵਿੱਚ 52000 ਨਵੇਂ ਮਾਮਲੇ ਆਏ ਸਾਹਮਣੇ

ਵੀਡੀਓ ਕੈਨੇਡਾ ਦੇ ਓਂਟਾਰੀਓ ਦੀ ਦੱਸੀ ਜਾ ਰਹੀ ਹੈ। ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਥਾਨਕ ਲੜਕੀ ਲੰਘ ਰਹੀ ਹੈ, ਉਸ ਨੂੰ ਦੇਖ ਕੇ ਕਿਵੇਂ ਪੰਜਾਬੀ ਨੌਜਵਾਨ ਗੀਤ ਗਾ ਕੇ ਛੇੜਖਾਨੀ ਕਰ ਰਹੇ ਹਨ। ਵੀਡੀਓ ਨੂੰ ਲੈ ਕੇ ਵਿਦੇਸ਼ਾਂ ‘ਚ ਵਸਦੇ ਪੰਜਾਬੀ ਭਾਈਚਾਰੇ ‘ਚ ਵੀ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ